Sports Wrap up 19 ਫਰਵਰੀ : ਪੜ੍ਹੋ ਦਿਨ ਭਰ ਦੀਆਂ 10 ਵੱਡੀਆਂ ਖਬਰਾਂ

02/19/2019 11:25:01 PM

ਸਪੋਰਟਸ ਡੈੱਕਸ— ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ.-12 ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਹੁਣ ਤੱਕ 17 ਮੈਚਾਂ ਦੀ ਹੀ ਸੂਚੀ ਸਾਹਮਣੇ ਆਈ ਹੈ। ਪਹਿਲਾ ਮੈਚ 23 ਮਾਰਚ ਨੂੰ ਸੀ. ਐੱਸ. ਕੇ. ਤੇ ਆਰ. ਸੀ. ਬੀ. ਵਿਚਾਲੇ ਹੋਵੇਗਾ। ਡਬਲਯੂ. ਡਬਲਯੂ. ਈ. ਮਹਿਲਾ ਰੈਸਲਰ ਕੈਰਮਿਲਾ 'ਤੇ ਕੁਮੈਂਟੇਟਰ ਕੋਰੀ ਗ੍ਰੇਵਸ ਦਾ ਘਰ ਤੋੜਣ ਦਾ ਦੋਸ਼ ਲਗਾਇਆ ਹੈ। ਜਗ ਬਾਣੀ ਸਪੋਰਟਸ ਡੈੱਕਸ ਤੁਹਾਡੇ ਲਈ ਲਿਆਇਆ ਹੈ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਤੁਸੀਂ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ 'ਚ ਪੜ੍ਹਣੋਂ ਖੁੰਝ ਜਾਂਦੇ ਹੋ। ਇਸ ਨਿਊਸ ਬੁਲੇਟਿਨ 'ਚ ਅਸੀਂ ਤੁਹਾਨੂੰ ਖੇਡ ਜਗਤ ਨਾਲ ਜੁੜੀਆਂ ਹੁਣ ਤੱਕ ਦੀਆਂ 10 ਵੱਡੀਆਂ ਖਬਰਾਂ ਨਾਲ ਰੂਬਰੂ ਕਰਵਾਵਾਂਗੇ। 

IPL 19 : 17 ਮੈਚਾਂ ਦੇ ਸ਼ੈਡਿਊਲ ਦਾ ਐਲਾਨ, ਕੋਹਲੀ-ਧੋਨੀ ਵਿਚਾਲੇ ਹੋਵੇਗਾ ਪਹਿਲਾ ਮੁਕਾਬਲਾ


ਆਈ. ਪੀ. ਐੱਲ. ਸੀਜ਼ਨ 12 ਦਾ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਉਡੀਕ ਹੈ। ਇਸ ਵੱਕਾਰੀ ਲੀਗ ਵਿਚ ਦੁਨੀਆ ਦੇ ਮਸ਼ਹੂਰ ਵੱਡੇ ਖਿਡਾਰੀ ਹਿੱਸਾ ਲੈਂਦੇ ਹਨ। ਇਹ ਲੀਗ ਦੁਨੀਆ ਦੀ ਸਭ ਤੋਂ ਮਹਿੰਗੀ ਲੀਗ ਹੈ। ਪ੍ਰਸ਼ਸਕਾਂ ਦੀ ਉਡੀਕ ਨੂੰ ਖਤਮ ਕਰਦਿਆਂ ਬੀ. ਸੀ. ਸੀ. ਆਈ. ਨੇ ਆਈ. ਪੀ. ਐੱਲ. 2019 ਦੇ ਸ਼ੈਡਿਊਲ ਦਾ ਐਲਾਨ ਕਰ ਦਿੱਤਾ ਹੈ। ਆਈ. ਪੀ. ਐੱਲ. 2019 ਦੇ ਪਹਿਲੇ 2 ਹਫਤੇ ਦਾ ਸ਼ੈਡਿਊਲ ਬਣਾਇਆ ਗਿਆ ਹੈ।

ਰੈਸਲਿੰਗ ਕੁਮੈਂਟੇਟਰ ਪਤੀ ਦੀ ਕੈਰਮਿਲਾ ਨਾਲ ਨੇੜਤਾ ਵਧਣ 'ਤੇ ਭੜਕੀ ਐਮੀ ਪੋਲਿੰਸਕੀ


ਡਬਲਯੂ. ਡਬਲਯੂ. ਈ. ਮਹਿਲਾ ਰੈਸਲਰ ਕੈਰਮਿਲਾ 'ਤੇ ਕੁਮੈਂਟੇਟਰ ਕੋਰੀ ਗ੍ਰੇਵਸ ਦਾ 'ਘਰ ਤੋੜਣ' ਦਾ ਦੋਸ਼ ਲੱਗਾ ਹੈ। ਕੈਰਮਿਲਾ 'ਤੇ ਇਹ ਦੋਸ਼ ਹੋਰ ਕਿਸੇ ਨੇ ਨਹੀਂ ਸਗੋਂ ਕੋਰੀ ਦੀ ਪਤਨੀ ਐਮੀ ਨੇ ਲਾਇਆ ਹੈ। ਐਮੀ ਪੋਲਿੰਸਕੀ ਨੇ ਆਪਣੇ ਇੰਸਟਾਗ੍ਰਾਮ 'ਤੇ ਫੈਮਿਲੀ ਦੀ ਫੋਟੋ ਪੋਸਟ ਕਰ ਕੇ ਲਿਖਿਆ, ''ਇਹ ਮੈਨੂੰ ਬਹੁਤ ਹੇਠਾਂ ਲੈ ਜਾਵੇਗਾ ਪਰ ਹਾਂ, ਮੈਂ ਪੀੜਤ ਹਾਂ। ਮੈਂ ਉਦਾਸ ਹਾਂ। ਮੈਂ ਜਿਸ ਇਨਸਾਨ ਦੇ ਨਾਲ 11 ਸਾਲ ਉਸ ਦਾ ਸੁਪਨਾ ਪੂਰਾ ਕਰਨ ਲਈ ਬਿਤਾਏ, ਉਸੇ ਨੇ ਮੇਰੇ ਨਾਲ ਵਿਸ਼ਵਾਸਘਾਤ ਕੀਤਾ।

ਇੰਡੋਨੇਸ਼ੀਆ ਨੇ 2032 ਓਲੰਪਿਕ ਦੀ ਮੇਜ਼ਬਾਨੀ ਲਈ ਰਸਮੀ ਤੌਰ 'ਤੇ ਦਾਅਵੇਦਾਰੀ ਸੌਂਪੀ


ਪਿਛਲੇ ਸਾਲ ਏਸ਼ੀਆਈ ਖੇਡਾਂ ਦੀ ਸਫਲ ਮੇਜ਼ਬਾਨੀ ਤੋਂ ਬਾਅਦ ਇੰਡੋਨੇਸ਼ੀਆ ਨੇ 2032 ਓਲੰਪਿਕ ਮੇਜ਼ਬਾਨੀ ਦੀ ਦਾਅਵੇਦਾਰੀ ਸੌਂਪੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਡੋਨੇਸ਼ੀਆ ਦੇ ਸਵਿਜ਼ਰਲੈਂਡ ਵਿਚ ਦੂਤ ਮੁਲਿਆਮਾਨ ਹਦਾਦ ਨੇ ਪਿਛਲੇ ਹਫਤੇ ਲੁਸਾਨੇ ਵਿਚ ਰਾਸ਼ਟਰਪਤੀ ਜੋਕੋ ਵਿਡੋਡੋ ਵੱਲੋਂ ਕੌਮਾਂਤਰੀ ਓਲੰਪਿਕ ਕਮੇਟੀ ਨੂੰ ਰਸਮੀ ਬੋਲੀ ਪੱਤਰ ਸੌਂਪਿਆ।

ਨਾਸਿਰ ਜਮਸ਼ੇਦ 'ਤੇ ਬ੍ਰਿਟੇਨ 'ਚ ਚੱਲੇਗਾ ਮੁਕੱਦਮਾ


ਪਾਕਿਸਤਾਨ ਦੇ ਪਾਬੰਦੀਸ਼ੁਦਾ ਸਾਬਕਾ ਸਲਾਮੀ ਬੱਲੇਬਾਜ਼ ਨਾਸਿਰ ਜਮਸ਼ੇਦ 'ਤੇ ਪਾਕਿਸਤਾਨ ਸੁਪਰ ਲੀਗ ਵਿਚ ਕ੍ਰਿਕਟਰਾਂ ਨੂੰ ਰਿਸ਼ਵਤ ਦੇਣ ਦੇ ਦੋਸ਼ ਵਿਚਬ੍ਰਿਟੇਨ 'ਤੇ ਮੁਕੱਦਮਾ ਚੱਲੇਗਾ। ਜਮਸ਼ੇਦ ਤੇ ਬ੍ਰਿਟੇਨ ਦੇ ਦੋ ਨਾਗਰਿਕਾਂ ਯੂਸਫ ਅਨਵਰ ਤੇ ਮੁਹੰਮਦ ਏਜਾਜ ਨੂੰ ਪਿਛਲੇ ਸਾਲ ਫਰਵਰੀ ਵਿਚ ਗ੍ਰਿਫਤਾਰ ਕੀਤਾ ਗਿਆ ਸੀ।

ਜੋਕੋਵਿਚ ਚੌਥੀ ਵਾਰ ਬਣਿਆ 'ਲੌਰੀਅਸ ਸਪੋਰਟਸਮੈਨ ਆਫ ਦਿ ਯੀਅਰ'


ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਚ ਚੌਥੀ ਵਾਰ ਵੱਕਾਰੀ ਲੌਰੀਅਸ ਵਿਸ਼ਵ ਖੇਡ ਪੁਰਸਕਾਰ ਵਿਚ ਸਪੋਰਟਸਮੈਨ ਆਫ ਦਿ ਯੀਅਰ ਬਣ ਗਿਆ ਹੈ। ਜੋਕੋਵਿਚ ਨੂੰ ਇੱਥੇ ਸੋਮਵਾਰ ਨੂੰ ਆਯੋਜਿਤ ਇਕ ਪ੍ਰੋਗਰਾਮ ਵਿਚ ਸਾਲ ਦੇ ਸਰਵਸ੍ਰੇਸ਼ਠ ਪੁਰਸ਼ ਖਿਡਾਰੀ ਦੇ ਲੌਰੀਅਸ ਵਿਸ਼ਵ ਖੇਡ ਪੁਰਸਕਾਰ ਤੋਂ ਸਨਮਾਨਿਤ ਕੀਤਾ ਗਿਆ। ਉਥੇ ਹੀ ਮਹਿਲਾਵਾਂ ਵਿਚ ਅਮਰੀਕਾ ਦੀ ਸਟਾਰ ਜਿਮਨਾਸਟ ਸਿਮੋਨ ਬਾਈਲਸ ਨੂੰ ਸਾਲ ਦੀ ਸਰਵਸ੍ਰੇਸ਼ਠ ਮਹਿਲਾ ਖਿਡਾਰੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।

ਸਕਾਟਲੈਂਡ ਨੇ ਰਚਿਆ ਇਤਿਹਾਸ, 20 ਸਿਰਫ ਗੇਂਦਾਂ 'ਚ ਜਿੱਤਿਆ ਵਨ ਡੇ ਮੈਚ


ਸਕਾਟਲੈਂਡ ਖਿਲਾਫ ਖੇਡੇ ਗਏ ਵਨ ਡੇ ਮੁਕਾਬਲੇ ਵਿਚ ਓਮਾਨ ਦੇ ਨਾਂ ਸ਼ਰਮਨਾਕ ਰਿਕਾਰਡ ਦਰਜ ਹੋ ਗਿਆ। ਦਰਅਸਲ ਮੰਗਲਵਾਰ ਨੂੰ ਅਲ ਅਮੀਰਾਤ ਕ੍ਰਿਕਟ ਗ੍ਰਾਊਂਡ ਵਿਚ ਖੇਡੇ ਗਏ ਇਸ ਮੁਕਾਬਲੇ ਵਿਚ ਮੇਜ਼ਬਾਨ ਓਮਾਨ ਦੀ ਟੀਮ ਸਿਰਫ 24 ਦੌੜਾਂ 'ਤੇ ਢੇਰ ਹੋ ਗਈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਲਈ ਭੇਜੀ ਗਈ ਓਮਾਨ ਦੀ ਟੀਮ 17.1 ਓਵਰਾਂ ਵਿਚ ਸਿਰਫ 24 ਦੌੜਾਂ 'ਤੇ ਸਿਮਟ ਗਈ। ਖਵਾਰ ਅਲੀ (15) ਇਕਲੌਤੇ ਬੱਲੇਬਾਜ਼ ਰਹੇ, ਜੋ ਦੋਹਰੇ ਅੰਕਾਂ ਵਿਚ ਜਾ ਸਕੇ।

ਜੋਕੋਵਿਚ ਦੀ ਬਾਦਸ਼ਾਹਤ ਬਰਕਰਾਰ, ਨਡਾਲ ATP ਰੈਂਕਿੰਗ 'ਚ ਦੂਜੇ ਨੰਬਰ 'ਤੇ


ਸਰਬੀਆ ਦੇ ਮਹਾਨ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਸੋਮਵਾਰ ਨੂੰ ਏ. ਟੀ. ਪੀ. ਦੀ ਜਾਰੀ ਤਾਜ਼ਾ ਰੈਂਕਿੰਗ ਵਿਚ ਚੋਟੀ ਸਥਾਨ 'ਤੇ ਬਣੇ ਹੋਏ ਹਨ। ਜੋਕੋਵਿਚ 10955 ਅੰਕਾਂ ਨਾਲ ਏ. ਟੀ. ਪੀ. ਰੈਂਕਿੰਗ ਵਿਚ ਪਹਿਲੇ ਸਥਾਨ 'ਤੇ ਹਨ, ਜਦਕਿ ਸਪੇਨ ਦੇ ਰਾਫੇਲ ਨਡਾਲ 8320 ਅੰਕਾਂ ਦੇ ਨਾਲ ਦੂਜੇ ਸਥਾਨ 'ਤੇ ਕਾਬਿਜ਼ ਹੈ

ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ 'ਚ ਸ਼ਸ਼ੀਕਿਰਣ ਚੋਟੀ ਦਾ ਭਾਰਤੀ


ਦੁਨੀਆ ਦੇ ਸਭ ਤੋਂ ਵੱਕਾਰੀ ਸ਼ਤਰੰਜ ਟੂਰਨਾਮੈਂਟਾਂ 'ਚੋਂ ਇਕ ਐਰੋਫਲੋਟ ਇੰਟਰਨੈਸ਼ਨਲ ਸ਼ਤਰੰਜ 'ਚ ਇਸ ਵਾਰ ਭਾਰਤੀ ਚੁਣੌਤੀ ਦੀ ਪ੍ਰਤੀਨਿਧਤਾ ਗ੍ਰੈਂਡ ਮਾਸਟਰ ਕ੍ਰਿਸ਼ਣਨ ਸ਼ਸ਼ੀਕਿਰਣ (2678) ਕਰਦੇ ਹੋਏ ਨਜ਼ਰ ਆਏਗਾ। ਉਂਝ ਟੂਰਨਾਮੈਂਟ 'ਚ ਉਸ ਨੂੰ 11ਵਾਂ ਦਰਜਾ ਦਿੱਤਾ ਗਿਆ ਹੈ। ਟੂਰਨਾਮੈਂਟ 'ਚ ਚੋਟੀ ਦਾ ਦਰਜਾ ਪ੍ਰਾਪਤ ਚੀਨ ਦਾ ਵੇ ਯੀ (2733) ਹੈ। ਦੂਜਾ ਦਰਜਾ ਪ੍ਰਾਪਤ ਮੇਜ਼ਬਾਨ ਰੂਸ ਦੇ ਵਲਾਦੀਮਿਰ ਫੇਡੋਸੀਵ ਨੂੰ ਦਿੱਤੀ ਗਈ ਹੈ, ਜਦਕਿ ਤੀਜਾ ਦਰਜਾ ਪ੍ਰਾਪਤ ਖਿਡਾਰੀ ਚੀਨ ਦੇ ਵਾਡ ਹਾਓ ਹੈ। 

ਸਥਿਤੀ ਅਨੁਸਾਰ ਖੇਡਣਾ ਜਾਣਦਾ ਹਾਂ : ਪੰਤ


ਇੰਗਲੈਂਡ ਵਿਚ 30 ਮਈ ਤੋਂ ਸ਼ੁਰੂ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਲਈ ਮਹਿੰਦਰ ਸਿੰਘ ਧੋਨੀ ਦੇ ਬੈਕਅਪ ਮੰਨੇ ਜਾ ਰਹੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਹੈ ਕਿ ਉਹ ਸਥਿਤੀ ਅਨੁਸਾਰ ਖੇਡਣਾ ਜਾਣਦਾ ਹੈ ਤੇ ਜਲਦ ਹੀ ਖੁਦ ਨੂੰ ਹਾਲਾਤ ਅਨੁਸਾਰ ਢਾਲ ਲੈਂਦਾ ਹੈ।

ਲੀਡਸ 'ਤੇ 2 ਲੱਖ ਪੌਂਡ ਦਾ ਜੁਰਮਾਨਾ


ਲੀਡਸ ਯੂਨਾਈਟਿਡ 'ਤੇ ਆਪਣੀ ਵਿਰੋਧੀ ਟੀਮ ਦੀ ਜਾਸੂਸੀ ਦੀ ਕੋਸ਼ਿਸ਼ ਕਰਨ ਲਈ 2,00,000 ਪੌਂਡ (2,59,000 ਡਾਲਰ) ਦਾ ਜੁਰਮਾਨਾ ਤੇ ਫਿਟਕਾਰ ਲਾਈ ਗਈ ਹੈ। ਲੀਡਸ ਦਾ ਹਾਲਾਂਕਿ ਕੋਈ ਅੰਕ ਨਹੀਂ ਕੱਟਿਆ ਗਿਆ ਹੈ, ਜਿਸ ਨਾਲ ਟੀਮ ਦੀਆਂ ਪ੍ਰੀਮੀਅਰ ਲੀਗ ਵਿਚ ਜਗ੍ਹਾ ਬਣਾਉਣ ਦੀਆਂ ਉਮੀਦਾਂ ਬਰਕਰਾਰ ਹਨ। ਤਜਰਬੇਕਾਰ ਮੈਨੇਜਰ ਮਾਰਸਲੋ ਬੀਲਸਾ ਨੇ ਪਿਛਲੇ ਮਹੀਨੇ ਡਰਬੀ ਖਿਲਾਫ ਮੈਚ ਤੋਂ ਪਹਿਲਾਂ ਟ੍ਰੇਨਿੰਗ ਮੈਦਾਨ 'ਤੇ ਜਾਸੂਸੀ ਕਰਨ ਲਈ ਕਿਸੇ ਨੂੰ ਭੇਜਣ ਦੀ ਗੱਲ ਮੰਨੀ ਸੀ, ਜਿਸ ਤੋਂ ਬਾਅਦ ਲੀਡਸ ਨੂੰ ਇੰਗਲਿਸ਼ ਫੁੱਟਬਾਲ ਲੀਗ ਦੀ ਜਾਂਚ ਦਾ ਸਾਹਮਣਾ ਕਰਨਾ ਪਿਆ ਸੀ।

Gurdeep Singh

This news is Content Editor Gurdeep Singh