ਖੇਡ ਮੰਤਰਾਲੇ ਨੇ ਤੇਜਸਵਿਨ ਸ਼ੰਕਰ ਦੇ ਲਈ ਪੋਲ ਵਾਲਟ ਲੈਂਡਿੰਗ ਪਿਟ ਖਰੀਦਣ ਦੀ ਦਿੱਤੀ ਮਨਜ਼ੂਰੀ

08/25/2023 3:12:28 PM

ਨਵੀਂ ਦਿੱਲੀ- ਖੇਡ ਮੰਤਰਾਲੇ ਦੇ ਮਿਸ਼ਨ ਓਲੰਪਿਕ ਸੈੱਲ (ਐੱਮਓਸੀ) ਨੇ ਆਗਾਮੀ ਏਸ਼ੀਆਈ ਖੇਡਾਂ ਲਈ ਰਾਸ਼ਟਰਮੰਡਲ ਤਗ਼ਮਾ ਜੇਤੂ ਤੇਜਸਵਿਨ ਸ਼ੰਕਰ ਦੀ ਤਿਆਰੀ ਲਈ ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਇੱਕ 'ਪੋਲ ਵਾਲਟ ਲੈਂਡਿੰਗ ਪਿਟ' ਖਰੀਦਣ ਲਈ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਹਾਂਗਜ਼ੂ ਏਸ਼ੀਆਈ ਖੇਡਾਂ 'ਚ ਉੱਚੀ ਛਾਲ ਅਤੇ ਡੇਕੈਥਲੋਨ ਲਈ ਕੁਆਲੀਫਾਈ ਕਰ ਚੁੱਕੇ ਸ਼ੰਕਰ 23 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਖੇਡਾਂ ਤੱਕ ਇਸ ਦੀ ਵਰਤੋਂ ਇਕੱਲੇ ਕਰਨਗੇ। ਇਸ ਤੋਂ ਬਾਅਦ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਅਭਿਆਸ ਕਰ ਰਹੇ ਸਾਰੇ ਖਿਡਾਰੀ ਇਸ ਦੀ ਵਰਤੋਂ ਕਰ ਸਕਣਗੇ।
ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਰੀਲੀਜ਼ ਮੁਤਾਬਕ ਇਸ ਨੂੰ ਖਰੀਦਣ ਅਤੇ ਲਿਆਉਣ ਦਾ ਖਰਚਾ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਤਹਿਤ ਸਹਿਣ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਯੁਗਾਂਡਾ ਦੇ ਰਾਸ਼ਟਰਪਤੀ ICC ਪੁਰਸ਼ ਕ੍ਰਿਕਟ ਵਿਸ਼ਵ ਕੱਪ ਟਰਾਫੀ ਦਾ ਕਰਨਗੇ ਉਦਘਾਟਨ
ਤੇਜਸਵਿਨ ਤੋਂ ਇਲਾਵਾ ਐੱਮਓਸੀ ਨੇ ਪਿਸਟਲ ਨਿਸ਼ਾਨੇਬਾਜ਼ ਰਾਹੀ ਸਰਨੋਬਤ ਨੂੰ ਰੀਓ ਦਿ ਜਿਨੇਰਿਓ, ਬ੍ਰਾਜ਼ੀਲ 'ਚ ਸਿਖਲਾਈ ਅਤੇ ਮੁਕਾਬਲਿਆਂ 'ਚ ਹਿੱਸਾ ਲੈਣ ਲਈ ਵਿੱਤੀ ਸਹਾਇਤਾ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਰਾਹੀ 2 ਤੋਂ 19 ਸਤੰਬਰ ਤੱਕ ਰੀਓ 'ਚ ਰਹੇਗੀ ਜਿਥੇ ISSF ਵਿਸ਼ਵ ਕੱਪ 'ਚ ਭਾਗ ਲਵੇਗੀ। ਟੌਪਸ ਦੇ ਤਹਿਤ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਫਿਜ਼ੀਓਥੈਰੇਪਿਸਟ ਐਸ਼ਵਰਿਆ ਦੇਸ਼ਪਾਂਡੇ ਦੇ ਹਵਾਈ ਕਿਰਾਏ, ਬੋਰਡਿੰਗ ਅਤੇ ਰਿਹਾਇਸ਼, ਸਥਾਨਕ ਟ੍ਰਾਂਸਪੋਰਟ, ਰੇਂਜ ਅਤੇ ਰਾਹੀ ਲਈ ਸਿਖਲਾਈ ਫੀਸ, ਹਥਿਆਰ ਸਟੋਰੇਜ ਫੀਸ, ਵੀਜ਼ਾ ਅਤੇ ਬੀਮਾ ਫੀਸਾਂ ਦਾ ਧਿਆਨ ਰੱਖੇਗਾ।

ਇਹ ਵੀ ਪੜ੍ਹੋ- ਨਹੀਂ ਰਹੇ WWE ਦੇ ਸਾਬਕਾ ਚੈਂਪੀਅਨ ਬ੍ਰੇ ਵਿਆਟ, 36 ਸਾਲ ਦੀ ਉਮਰ 'ਚ ਦੁਨੀਆ ਨੂੰ ਕਿਹਾ ਅਲਵਿਦਾ
ਰਾਹੀ ਤੋਂ ਇਲਾਵਾ ਰੀਓ ਵਿਸ਼ਵ ਕੱਪ 'ਚ ਹਿੱਸਾ ਲੈਣ ਲਈ ਨਿਸ਼ਾਨੇਬਾਜ਼ ਇਲਾਵੇਨਿਲ ਵਾਲਾਰਿਵਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ ਹੈ। ਰਾਹੀ ਅਤੇ ਨਿਸ਼ਾਨੇਬਾਜ਼ ਅਭਿੰਡਿਆ ਪਾਟਿਲ ਦੀ ਯੂਰਪ 'ਚ ਸਿਖਲਾਈ ਨੂੰ ਵੀ ਮਨਜ਼ੂਰੀ ਮਿਲ ਗਈ ਹੈ। ਟੇਬਲ ਟੈਨਿਸ ਖਿਡਾਰੀ ਸਵਾਸਤਿਕਾ ਘੋਸ਼ ਅਤੇ ਪਾਯਸ ਜੈਨ ਕੋਚ ਜੈਨ 20 ਦਿਨਾਂ ਲਈ ਜਾਪਾਨ 'ਚ ਕੋਚ ਦੀ ਜਿਯਾਨ ਸ਼ਿਯਾਨ ਦੇ ਮਾਰਗਦਰਸ਼ਨ 'ਚ ਅਭਿਆਸ ਕਰਨਗੇ ਅਤੇ ਵੱਖ-ਵੱਖ ਟੂਰਨਾਮੈਂਟਾਂ 'ਚ ਹਿੱਸਾ ਲੈਣਗੇ ਜਿਸ ਨੂੰ ਟੌਪਸ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon