ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਖੇਡ ਪ੍ਰੇਮੀਆਂ ਨਾਲ ਰੂਬਰੂ ਹੋਣਗੇ ਖੇਡ ਮੰਤਰੀ

04/01/2018 5:27:04 PM

ਨਵੀਂ ਦਿੱਲੀ (ਬਿਊਰੋ)— ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਚਾਰ ਅਪ੍ਰੈਲ ਤੋਂ ਆਸਟਰੇਲੀਆ ਦੇ ਗੋਲਡ ਕੋਸਟ 'ਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਦੇਸ਼ ਦੇ ਖੇਡ ਪ੍ਰੇਮੀਆ ਦੇ ਰੂਬਰੂ ਹੋਣਗੇ ਅਤੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇੱਥੇ ਜਾਰੀ ਬਿਆਨ ਦੇ ਮੁਤਾਬਕ ਏਥੇਂਸ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਅਤੇ ਰਾਸ਼ਟਮੰਡਲ ਅਤੇ ਏਸ਼ੀਆਈ ਖੇਡਾਂ 'ਚ ਵੀ ਤਮਗਾ ਜਿੱਤਣ ਵਾਲੇ ਰਾਠੌੜ ਚਾਰ ਅਪ੍ਰੈਲ ਨੂੰ ਰਾਸ਼ਟਰਮੰਡਲ ਖੇਡਾਂ ਦੇ ਅਧਿਕਾਰਤ ਪ੍ਰਸਾਰਕ ਸੋਨੀ ਟੀ.ਵੀ. ਦੇ ਪ੍ਰੋਗਰਾਮ 'ਚ ਪ੍ਰਸ਼ੰਸਕਾਂ ਦੇ ਰੂਬਰੂ ਹੋਣਗੇ। 

ਰਾਠੌੜ ਨੇ ਕਿਹਾ, ''ਮੈਂ ਦੇਸ਼ ਭਰ ਦੇ ਖੇਡ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਨ ਦੇ ਲਈ ਹਮੇਸ਼ਾ ਤੋਂ ਉਤਸ਼ਾਹਤ ਰਿਹਾ ਹਾਂ। ਅਸੀਂ ਇਸ ਤਰ੍ਹਾਂ ਦੇ ਖੇਡ ਸੱਭਿਆਚਾਰ ਬਣਾਉਣ ਦੇ ਲਈ ਵਚਨਬੱਧ ਹਾਂ, ਜਿਸ ਨਾਲ ਖੇਡ 'ਚ ਹਿੱਸੇਦਾਰੀ ਨੂੰ ਉਤਸ਼ਾਹਤ ਕੀਤਾ ਜਾ ਸਕੇ। ਸਾਡੀ ਇਹ ਵਚਨਬੱਧਤਾ ਉਸ ਸਮੇਂ ਮਜ਼ਬੂਤ ਹੋਵੇਗੀ, ਜਦੋਂ ਪ੍ਰਸ਼ੰਸਕ ਅਤੇ ਫਾਲੋਅਰਸ ਨੂੰ ਰਾਸ਼ਟਰਮੰਡਲ ਖੇਡਾਂ ਦਾ ਸਿੱਧਾ ਪ੍ਰਸਾਰਣ ਦੇਖਣ ਨੂੰ ਮਿਲੇਗਾ।'' ਇਸ ਪ੍ਰੋਗਰਾਮ ਦਾ ਰਾਤ ਨੌ ਵਜੇ ਸਿੱਧਾ ਪ੍ਰਸਾਰਨ ਕੀਤਾ ਜਾਵੇਗਾ ਜਿਸ 'ਚ ਰਾਠੌੜ ਦੇ ਨਾਲ ਪਹਿਲਵਾਨ ਗੀਤਾ ਫੋਗਾਟ ਅਤੇ ਸਾਬਕਾ ਹਾਕੀ ਕਪਤਾਨ ਵੀਰੇਨ ਰਸਕਿਨਹਾ ਵੀ ਸ਼ਾਮਲ ਹੋਣਗੇ। ਰਾਸ਼ਟਰਮੰਡਲ ਖੇਡਾਂ ਚਾਰ ਅਪ੍ਰੈਲ ਤੋਂ 15 ਅਪ੍ਰੈਲ ਤਕ ਆਯੋਜਿਤ ਹੋਣਗੀਆਂ।