ਖੇਡ ਮੰਤਰੀ ਰਾਠੌੜ ਨੇ ਕੌਰ ਸਿੰਘ ਨੂੰ ਪੰਜ ਲੱਖ ਰੁਪਏ ਦੇਣ ਦੀ ਮਨਜ਼ੂਰੀ ਦਿੱਤੀ

12/14/2017 11:24:22 AM

ਨਵੀਂ ਦਿੱਲੀ, (ਬਿਊਰੋ)— ਖੇਡ ਮੰਤਰੀ ਕਰਨਲ ਰਾਜਵਰਧਨ ਸਿੰਘ ਰਾਠੌੜ ਨੇ ਏਸ਼ੀਆਈ ਖੇਡਾਂ ਦੇ ਸੋਨ ਤਗਮਾ ਜੇਤੂ ਕੌਰ ਸਿੰਘ ਦੇ ਲਈ ਪੰਜ ਲੱਖ ਰੁਪਏ ਦੇਣੇ ਮਨਜ਼ੂਰ ਕੀਤੇ ਜਿਸ ਨਾਲ ਇਹ ਸਾਬਕਾ ਮੁੱਕੇਬਾਜ਼ ਆਪਣੇ ਡਾਕਟਰੀ ਖਰਚ ਨੂੰ ਉਠਾ ਸਕਿਆ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਵੀ ਮੁੱਖਮੰਤਰੀ ਰਾਹਤ ਫੰਡ ਤੋਂ ਕੌਰ ਸਿੰਘ ਦੇ ਲਈ 2 ਲੱਖ ਰੁਪਏ ਦੇਣੇ ਮਨਜ਼ੂਰ ਕੀਤੇ। 

ਮੰਤਰਾਲਾ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਪੱਤਰਕਾਰਾਂ ਨੂੰ ਦੱੱਸਿਆ, ''ਖੇਡ ਮੰਤਰਾਲਾ ਨੇ ਨਿਰਦੇਸ਼ ਦਿੱਤਾ ਹੈ ਕਿ ਭਾਰਤੀ ਖੇਡ ਅਥਾਰਿਟੀ (ਸਾਈ) ਦਾ ਦਫਤਰ ਉਨ੍ਹਾਂ ਨੂੰ ਚੈਕ ਸੌਂਪੇਗਾ।'' ਰਿਪੋਰਟਾਂ ਮੁਤਾਬਕ ਕੌਰ ਸਿੱਘ ਨੇ ਦਿਲ ਦੀ ਬੀਮਾਰੀ ਦੇ ਇਲਾਜ ਦੇ ਲਈ ਦੋ ਲੱਖ ਰੁਪਏ ਦਾ ਕਰਜ਼ਾ ਲਿਆ ਸੀ ਪਰ ਉਹ ਉਸ ਨੂੰ ਅਦਾ ਨਹੀਂ ਕਰ ਸਕੇ ਸਨ। ਕੌਰ ਸਿੰਘ ਨੂੰ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਦੇ ਖਿਲਾਫ ਨਵੀਂ ਦਿੱਲੀ 'ਚ 1980 'ਚ ਇਕ ਨੁਮਇਸ਼ੀ ਮੁਕਾਬਲੇ 'ਚ ਰਿੰਗ 'ਤੇ ਉਤਰਨ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਏਸ਼ੀਆਈ ਖੇਡ 1982 'ਚ ਸੋਨ ਤਗਮਾ ਜਿੱਤਿਆ ਸੀ। ਉਨ੍ਹਾਂ ਨੂੰ 1982 'ਚ ਅਰਜੁਨ ਪੁਰਸਕਾਰ ਅਤੇ 1983 'ਚ ਪਦਮਸ਼੍ਰੀ ਨਾਲ ਨਵਾਜ਼ਿਆ ਗਿਆ ਸੀ।