ਖੇਡ ਮੰਤਰਾਲੇ ਨੇ ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਖਿਡਾਰੀਆਂ ਨੂੰ ਅਭਿਆਸ ਕਰਨ ਦੀ ਇਜਾਜ਼ਤ

05/19/2020 2:10:48 PM

ਸਪੋਰਟਸ ਡੈਸਕ— ਖੇਡ ਮੰਤਰਾਲੇ ਨੇ ਸੋਮਵਾਰ ਨੂੰ ਆਪਣੀ ਖੇਡ ਕੰਪਲੈਕਸ ਅਤੇ ਸਟੇਡੀਅਮਾਂ ’ਚ ਅਭਿਆਸ ਫਿਰ ਤੋਂ ਸ਼ੁਰੂ ਕਰਨ ਲਈ ਹਰੀ ਝੰਡੀ ਦੇ ਦਿੱਤੀ। ਕੇਂਦਰੀ ਗ੍ਰਹਿ ਮੰਤਰਾਲਾ ਨੇ ਕੋਰੋਨਾ ਵਾਇਰਸ ਦੇ ਚੱਲਦੇ ਲਗਾਏ ਗਏ ਲਾਕਡਾਊਨ ਦੇ ਚੌਥੇ ਪੜਾਅ ’ਚ ਇਨ੍ਹਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਸੀ ਜਿਸ ਤੋਂ ਬਾਅਦ ਖੇਡ ਮੰਤਰਾਲੇ ਨੇ ਇਹ ਫੈਸਲਾ ਕੀਤਾ। ਖੇਡ ਮੰਤਰੀ ਕਿਰੇਨ ਰੀਜੀਜੂ ਨੇ ਕਿਹਾ ਕਿ ਘਰ ਮੰਤਰਾਲਾ ਦੇ ਦਿਸ਼ਾ ਨਿਰਦਸ਼ਾਂ ਦਾ ਸੱਖਤੀ ਨਾਲ ਪਾਲਣ ਕਰਦੇ ਹੋਏ ਸਾਰੀਆਂ ਖੇਡ ਕੰਪਲੈਕਸ ਅਤੇ ਸਟੇਡੀਅਮਾਂ ’ਚ ਖੇਡ ਗਤੀਵਿਧੀਆਂ ਸ਼ੁਰੂ ਕਰ ਦਿੱਤੀ ਜਾਵੇਗੀ ਪਰ ਜਿਮ ਅਤੇ ਸਵੀਮਿੰਗ ਅਜੇ ਬੰਦ ਰਹਿਣਗੇ। ਜਿਨ੍ਹਾਂ ਕੰਪਲੈਕਸ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ ਉਨ੍ਹਾਂ ’ਚ ਨਿਜੀ ਕੰਪਨੀਆਂ ਵਲੋਂ ਸੰਚਾਲਿਤ ਪਰਿਸਰ ਵੀ ਸ਼ਾਮਲ ਹਨ। ਕੋਵਿਡ-19 ਰੋਗ ਦੇ ਕਾਰਨ ਅਭਿਆਸ ਕੈਂਪ ਮਾਰਚ ਤੋਂ ਹੀ ਬੰਦ ਹਨ।

ਉਨ੍ਹਾਂ ਨੇ ਟਵੀਟ ਕੀਤਾ, ‘‘ਮੈਨੂੰ ਖਿਡਾਰੀਆਂ ਅਤੇ ਸਾਰੇ ਸਬੰਧਿਤ ਲੋਕਾਂ ਨੂੰ ਇਹ ਸੂਚਿਤ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਗ੍ਰਹਿ ਮੰਤਰਾਲਾ ਅਤੇ ਸਬੰਧਿਤ ਰਾਜਾਂ ਦੇ ਦਿਸ਼ਾ-ਨਿਰਦੇਸ਼ਾਂ ਦੀ ਸੱਖਤੀ ਨਾਲ ਪਾਲਣ ਕਰਦੇ ਹੋਏ ਖੇਡ ਕੰਪਲੈਕਸ ਅਤੇ ਸਟੇਡੀਅਮਾਂ ’ਚ ਖੇਡ ਗਤੀਵਿਧੀਆਂ ਸੰਚਾਲਿਤ ਕੀਤੀ ਜਾਵੇਗੀ। ਹਾਲਾਂਕਿ ਜਿਮ ਅਤੇ ਸਵਿੰਮਿੰਹ ਦੀ ਵਰਤੋਂ ਅਜੇ ਵੀ ਬੰਦ ਰਹੇਗੀ। ‘‘ ਗ੍ਰਹਿ ਮੰਤਰਾਲਾ ਨੇ ਲਾਕਡਾਊਨ ਚਾਰ ਦੇ ਦੌਰਾਨ ਪਾਲਣ ਕੀਤੇ ਜਾਣ ਵਾਲੇ ਦਿਸ਼ਾ ਨਿਰਦੇਸ਼ਾਂ ’ਚੋਂ ਇਕ ’ਚ ਲਿੱਖਿਆ ਗਿਆ ਹੈ, ‘‘ਖੇਡ ਕੰਪਲੈਕਸ ਅਤੇ ਸਟੇਡਿਅਮਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਜਾਵੇਗੀ, ਹਾਲਾਂਕਿ ਦਰਸ਼ਕਾਂ ਨੂੰ ਆਗਿਆ ਨਹੀਂ ਹੋਵੇਗੀ। ‘‘

ਮੰਤਰਾਲੇ ਦੇ ਸੂਤਰਾਂ ਮੁਤਾਬਕ ਦੇਸ਼ ਭਰ ’ਚ ਖੇਡ ਸਹੂਲਤਾਂ ਅਤੇ ਅਕੈਡਮੀਆਂ ’ਚ ਖੇਡ ਗਤੀਵਿਧੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਇਨਾਂ ’ਚ ਟਰਾਂਸ ਸਟੇਡੀਆ ਅਤੇ ਜੇ. ਐੱਸ. ਡਬਲੀਊ ਗਰੁੱਪ ਵਰਗੀ ਨਿਜੀ ਸੰਸਥਾਵਾਂ ਵਲਓਂ ਸੰਚਾਲਿਤ ਸੁਵਿਧਾਵਾਂ ਵੀ ਸ਼ਾਮਲ ਹਨ। ਸੂਤਰਾਂ ਵਲੋਂ ਦਿੱਤੀ ਜਾਣਕਾਰੀ ਮੁਤਾਬਕ ‘‘ਇਸ ਸਹੂਲਤਾਂ ਨੂੰ ਕਦੋਂ ਸ਼ੁਰੂ ਕਰਨੀਆਂ ਹਨ, ਇਸ ਦੇ ਲਈ ਕੋਈ ਸਮਾਂ ਸੀਮਾ ਨਹੀਂ ਹੈ। ਇਹ ਪੂਰੀ ਤਰ੍ਹਾਂ ਨਾਲ ਖਿਡਾਰੀਆਂ ਅਤੇ ਰਾਸ਼ਟਰੀ ਖੇਡ ਮਹਾਸੰਘਾਂ (ਐੱਨ. ਐੱਸ. ਐੱਫ) ’ਤੇ ਨਿਰਭਰ ਹੈ। ਉਦਾਹਰਣ ਲਈ ਲਾਕਡਾਊਨ ਸ਼ੁਰੂ ਹੋਣ ਤੋਂ ਹੀ ਸਾਇ (ਸਪੋਰਟਸ ਅਥਾਰਟੀ ਆਫ ਇੰਡੀਆ) ਬੈਂਗਲੁਰੂ ’ਚ ਰਹਿ ਰਹੀ ਹਾਕੀ ਟੀਮਾਂ ਕੱਲ੍ਹ ਤੋਂ ਹੀ ਮੈਦਾਨ ’ਤੇ ਅਭਿਆਸ ਸ਼ੁਰੂ ਕਰਨਾ ਚਾਹੁੰਦੀ ਹੈ ਤਾਂ ਉਹ ਅਜਿਹਾ ਕਰ ਸਕਦੀਆਂ ਹੈ।‘‘ ਸੂਤਰਾਂ ਮੁਤਾਬਕ ਕਿ ਸਾਇ (ਸਪੋਰਟਸ ਅਥਾਰਟੀ ਆਫ ਇੰਡੀਆ) ਕੇਂਦਰਾਂ ’ਚ ਰਾਸ਼ਟਰੀ ਕੈਂਪਾਂ ਨਾਲ ਜੁੜਣ ਵਾਲੇ ਖਿਡਾਰੀਆਂ ਨੂੰ ਮੈਡੀਕਲ ਜਾਂਚ ਅਤੇ 14 ਦਿਨ ਦੇ ਕੁਆਰਟਿੰਨ ਤੋਂ ਗੁਜ਼ਰਨਾ ਹੋਵੇਗਾ।

Davinder Singh

This news is Content Editor Davinder Singh