ਸਪਿਨਰ ਸਮੇਂ ਨਾਲ ਹੋਰ ਵਧੀਆ ਹੁੰਦੇ ਨੇ : ਕੋਚ ਭਰਤ ਅਰੁਣ

12/13/2018 1:52:56 AM

ਪਰਥ- ਭਾਰਤੀ ਕ੍ਰਿਕਟ ਟੀਮ ਦੇ ਗੇਂਦਬਾਜ਼ੀ ਕੋਚ ਭਰਤ  ਅਰੁਣ ਨੇ ਭਰੋਸਾ ਜਤਾਇਆ ਹੈ ਕਿ ਐਡੀਲੇਡ ਟੈਸਟ ਦੀ ਤਰ੍ਹਾਂ ਪਰਥ ਵਿਚ ਵੀ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਵਧੀਆ ਗੇਂਦਬਾਜ਼ੀ ਨਾਲ ਮਹੱਤਵਪੂਰਨ ਸਾਬਿਤ ਹੋਵੇਗਾ। ਐਡੀਲੇਡ ਟੈਸਟ ਦੀਆਂ ਦੋਵਾਂ ਪਾਰੀਆਂ ਵਿਚ ਅਸ਼ਵਿਨ ਦਾ ਪ੍ਰਦਰਸ਼ਨ ਟੀਮ ਲਈ ਅਹਿਮ ਸਾਬਤ ਹੋਇਆ ਸੀ। ਉਸ ਨੇ ਕੁਲ 6 ਵਿਕਟਾਂ ਲਈਆਂ ਸਨ। 32 ਸਾਲਾ ਗੇਂਦਬਾਜ਼ ਦੀ ਪ੍ਰਸ਼ੰਸਾ ਕਰਦੇ ਹੋਏ ਗੇਂਦਬਾਜ਼ੀ ਕੋਚ ਨੇ ਪਰਥ ਵਿਚ ਟੀਮ ਦੇ ਅਭਿਆਸ ਤੋਂ ਬਾਅਦ ਕਿਹਾ ਕਿ ਅਸ਼ਵਿਨ ਦਾ ਪ੍ਰਦਰਸ਼ਨ ਪਹਿਲੇ ਟੈਸਟ 'ਚ ਬਹੁਤ ਸ਼ਾਨਦਾਰ ਸੀ। ਅਰੁਣ ਨੇ ਕਿਹਾ ਕਿ ਸਪਿਨਰ ਉਮਰ ਦੇ ਨਾਲ ਹੋਰ ਵਧੀਆ ਹੁੰਦਾ ਹੈ। ਉਹ ਵਾਈਨ ਦੀ ਤਰ੍ਹਾਂ ਹੈ, ਜੋ ਸਮਾਂ ਬੀਤਣ ਨਾਲ ਹੋਰ ਵਧੀਆ ਹੁੰਦੀ ਹੈ। 
ਅਸ਼ਵਿਨ ਨੇ ਆਖਰੀ ਮੈਚ ਵਿਚ ਕਮਾਲ ਦੀ ਖੇਡ ਦਿਖਾਈ ਅਤੇ ਵਿਰੋਧੀ ਟੀਮ ਨੂੰ ਕੰਟਰੋਲ ਕਰਨ 'ਚ ਮਦਦ ਕੀਤੀ। ਅਸ਼ਵਿਨ ਨੇ 90 ਓਵਰਾਂ ਤੱਕ ਗੇਂਦਬਾਜ਼ੀ ਕੀਤੀ ਅਤੇ ਆਪਣੀ ਭੂਮਿਕਾ ਨੂੰ ਬਾਖੂਬੀ ਅਦਾ ਕੀਤਾ।