ਜਾਪਾਨ ’ਚ ਫੁੱਟਬਾਲ ਤੇ ਬੇਸਬਾਲ ਮੈਚਾਂ ’ਚ ਮਿਲੇਗੀ ਦਰਸ਼ਕਾਂ ਨੂੰ ਮਨਜ਼ੂਰੀ

07/06/2020 8:59:54 PM

ਟੋਕੀਓ (ਏ. ਪੀ.)– ਜਾਪਾਨ ਦੇ ਪੇਸ਼ੇਵਰ ਬੇਸਬਾਲ ਤੇ ਫੁੱਟਬਾਲ ਲੀਗ ਦੇ ਮੈਚਾਂ ਵਿਚ ਇਸ ਹਫਤੇ ਤੋਂ ਦਰਸ਼ਕਾਂ ਨੂੰ ਆਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਦੋਵਾਂ ਲੀਗਾਂ ਦੇ ਪ੍ਰਮੁੱਖਾਂ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਫੁੱਟਬਾਲ ਤੇ ਬੇਸਬਾਲ ਅਅਧਿਕਾਰੀਆਂ ਨੇ ਕਿਹਾ ਕਿ ਪ੍ਰਸ਼ੰਸਕਾਂ ਨੂੰ ਪਹਿਲੀ ਵਾਰ ਸ਼ੁੱਕਰਵਾਰ ਨੂੰ ਸਟੇਡੀਅਮ ਵਿਚ ਆਉਣ ਦੀ ਮਨਜ਼ੂਰੀ ਮਿਲੇਗੀ। ਵੱਧ ਤੋਂ ਵੱਧ 5000 ਦਰਸ਼ਕਾਂ ਤੇ 10 ਹਜ਼ਾਰ ਤੋਂ ਘੱਟ ਸਮਰੱਥਾ ਵਾਲੇ ਸਟੇਡੀਅਮਾਂ ਵਿਚ 50 ਫੀਸਦੀ ਦਰਸ਼ਕਾਂ ਨੂੰ ਹੀ ਮਨਜ਼ੂਰੀ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਉਹ 1 ਅਗਸਤ ਤੋਂ 50 ਫੀਸਦੀ ਦਰਸ਼ਕਾਂ ਨੂੰ ਸਟੇਡੀਅਮ ਵਿਚ ਲਿਆਉਣ ਦੀ ਯੋਜਨਾ ’ਤੇ ਕੰਮ ਕਰ ਰਹੇ ਹਨ।
ਜਾਪਾਨੀ ਫੁੱਟਬਾਲ ਲੀਗ, ਜੇ ਲੀਗ ਦੇ ਪ੍ਰਮੁੱਖ ਮਿਤਸੁਰੂ ਮੁਰਾਈ ਨੇ ਕਿਹਾ ਕਿ ਅਸੀਂ ਇਸ ਦਿਸ਼ਾਨਿਰਦੇਸ਼ਾਂ ’ਤੇ ਕਰੀਬੀ ਨਜ਼ਰ ਰੱਖਾਂਗੇ ਤੇ ਦੇਖਾਂਗੇ ਕੀ ਇਸ ’ਚ ਮਹੱਤਵਪੂਰਨ ਬਦਲਾਅ ਹੁੰਦਾ ਹੈ। ਜੇਕਰ ਕੋਈ ਵੱਡਾ ਬਦਲਾਅ ਨਹੀਂ ਹੁੰਦਾ ਹੈ ਤਾਂ ਇਹ ਮੂਲ ਯੋਜਨਾ ਦੇ ਅਨੁਸਾਰ ਅੱਗੇ ਵੱਧੇਗਾ। ਜਾਪਾਨ ’ਚ ਕੋਰੋਨਾ ਵਾਇਰਸ ਦੇ ਕਾਰਨ ਲਗਭਗ 1000 ਲੋਕਾਂ ਦੀ ਮੌਤ ਹੋਈ ਹੈ ਪਰ ਹਾਲ ’ਚ ਟੋਕੀਓ ’ਚ ਮਾਮਲੇ ਵਧੇ ਹਨ।

Gurdeep Singh

This news is Content Editor Gurdeep Singh