ਫਲਾਈਟ ''ਚ ਧੋਨੀ ਦੀ ''ਨੰਨ੍ਹੀ ਪਰੀ'' ਦਾ ਹੋਇਆ ਖਾਸ ਸਵਾਗਤ, ਸਾਕਸ਼ੀ ਨੇ ਸ਼ੇਅਰ ਕੀਤੀਆਂ ਤਸਵੀਰਾਂ

06/09/2017 6:02:42 PM

ਨਵੀਂ ਦਿੱਲੀ— ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਉਨ੍ਹਾਂ ਦੀ ਪਤਨੀ ਸਾਕਸ਼ੀ ਧੋਨੀ ਅਕਸਰ ਹੀ ਸੁਰਖ਼ੀਆਂ 'ਚ ਰਹਿੰਦੇ ਹਨ, ਇਸ ਮਾਮਲੇ 'ਚ ਉਨ੍ਹਾਂ ਦੀ ਬੇਟੀ ਜੀਵਾ ਵੀ ਪਿੱਛੇ ਨਹੀਂ ਰਹੀ। ਉਹ ਆਪਣੀ ਕਿਊਟਨੈਸ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ।

ਹਾਲ ਹੀ 'ਚ ਧੋਨੀ ਦੀ ਪਤਨੀ ਸਾਕਸ਼ੀ ਨੇ ਆਪੀ ਬੇਟੀ ਜੀਵਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਇੰਸਟਾਗ੍ਰਾਮ 'ਚ ਅਪਲੋਡ ਕੀਤੀਆਂ ਹਨ, ਜਿਸ ਦਾ ਇਕ ਫਲਾਈਟ 'ਚ ਖਾਸ ਸਵਾਗਤ ਵੀ ਹੋਇਆ। ਅਸਲ 'ਚ ਜੀਵਾ ਮਾਂ ਸਾਕਸ਼ੀ ਦੇ ਨਾਲ ਇਕ ਫਲਾਈਟ ਤੋਂ ਟ੍ਰੈਵਲ ਕਰ ਰਹੀ ਸੀ, ਜਿੱਥੇ ਜੀਵਾ ਦਾ ਫਲਾਈਟ 'ਚ ਖਾਸ ਸਵਾਗਤ ਕੀਤਾ ਗਿਆ। ਜੀਵਾ ਨੂੰ ਸਰਵਿੰਗ ਦੇ ਦੌਰਾਨ ਕਰੂ ਨੇ ਚਾਕਲੇਟ ਨਾਲ 'ਵੈਲਕਮ ਅਬੋਰਡ ਜੀਵਾ' ਮੈਸੇਜ ਵੀ ਲਿਖਿਆ। ਸਾਕਸ਼ੀ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।