WWE ਚੈਂਪੀਅਨ ਜਿੰਦਰ ਮਾਹਲ ਨੇ ਭਾਰਤੀ ਪ੍ਰਸ਼ੰਸਕਾਂ ਨੂੰ ਦਿੱਤਾ ਖਾਸ ਸੰਦੇਸ਼

07/19/2017 4:54:45 PM

ਨਵੀਂ ਦਿੱਲੀ— ਡਬਲਯੂ.ਡਬਲਯੂ.ਈ. ਬੈਕਲੈਸ਼ ਪੀ.ਪੀ.ਵੀ. ਚੈਂਪੀਅਨ ਜਿੰਦਰ ਮਾਹਲ ਨੇ ਭਾਰਤੀ ਪ੍ਰਸ਼ੰਸਕਾਂ ਤੋਂ ਪੰਜਾਬੀ ਪ੍ਰਿਜ਼ਨ ਮੈਚ 'ਚ ਸੁਪੋਰਟ ਕਰਨ ਦੀ ਅਪੀਲ ਕਰਦੇ ਹੋਏ ਖਾਸ ਸੰਦੇਸ਼ ਦਿੱਤਾ ਹੈ। ਮਾਹਲ ਨੇ ਇਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਛੇਤੀ ਹੀ ਡਬਲਯੂ.ਡਬਲਯੂ.ਈ. ਭਾਰਤ ਦੇ ਟੂਰ 'ਤੇ ਆਉਣ ਲਈ ਸਖਤ ਮਿਹਨਤ ਕਰ ਰਿਹਾ ਹੈ ਅਤੇ ਮੈਂ ਵੀ ਇਸ ਤੋਂ ਖੁਸ਼ ਹਾਂ ਕਿ ਮੈਂ ਛੇਤੀ ਭਾਰਤ ਆਵਾਂ। ਨਾਲ ਹੀ ਮਾਹਲ ਨੇ ਸਪੋਰਟ ਕਰਨ ਦੇ ਲਈ ਭਾਰਤੀ ਫੈਨਜ ਨੂੰ ਧੰਨਵਾਦ ਵੀ ਕਿਹਾ।

ਮੈਂ ਚਾਹੁੰਦਾ ਹਾਂ ਕਿ ਕੋਈ ਭਾਰਤੀ ਹੀ ਬਣੇ ਚੈਂਪੀਅਨ
ਮਾਹਲ ਨੇ ਅੱਗੇ ਗੱਲ ਕਰਦੇ ਹੋਏ ਕਿਹਾ ਕਿ ਡਬਲਯੂ.ਡਬਲਯੂ.ਈ. ਨੇ ਦੇਖਿਆ ਕਿ ਭਾਰਤ 'ਚ ਕਈ ਮੌਕੇ ਮਿਲ ਸਕਦੇ ਹਨ। ਮੈਨੂੰ ਇਹ ਉਮੀਦ ਹੈ ਕਿ ਮੇਰੇ ਚੈਂਪੀਅਨ ਬਣਨ ਦੇ ਬਾਅਦ 'ਚ ਡਬਲਯੂ.ਡਬਲਯੂ.ਈ. ਯੂਨੀਵਰਸ ਦਾ ਵਾਧਾ ਹੋਇਆ ਹੋਵੇਗਾ ਕਿਉਕਿ ਮੈਂ ਜਾਣਦਾ ਹਾਂ ਕਿ ਇਸ ਦੇ ਲਈ ਭਾਰਤੀ ਪ੍ਰਸ਼ੰਸਕ ਬਹੁਤ ਹੀ ਕ੍ਰੇਜ਼ੀ ਹਨ ਅਤੇ ਮੈਂ ਖੁਦ ਚਾਹੁੰਦਾ ਹਾਂ ਕਿ ਕੋਈ ਭਾਰਤੀ ਹੀ ਡਬਲਯੂ.ਡਬਲਯੂ.ਈ. ਚੈਂਪੀਅਨ ਬਣੇ।

23 ਜੁਲਾਈ ਨੂੰ ਹੋਵੇਗਾ ਪੰਜਾਬੀ ਪ੍ਰਿਜ਼ਨ ਮੈਚ
ਜ਼ਿਕਰਯੋਗ ਹੈ ਕਿ ਡਬਲਯੂ.ਡਬਲਯੂ.ਈ. 'ਚ ਭਾਰਤੀ ਮੂਲ ਦੇ ਸੁਪਰਸਟਾਰ ਜਿੰਦਰ ਮਾਹਲ ਨੇ ਸਮੈਕਡਾਊਨ ਦੇ ਪੀ.ਪੀ.ਵੀ. ਬੈਕਲੈਸ਼ 'ਚ ਇਤਿਹਾਸ ਰਚ ਦਿੱਤਾ ਸੀ। ਉਹ ਰੈਂਡੀ ਆਰਟਨ ਨੂੰ ਹਰਾ ਕੇ ਦਿ ਗ੍ਰੇਟ ਖਲੀ ਦੇ ਬਾਅਦ ਦੂਜੇ ਭਾਰਤੀ ਸੁਪਰਸਟਾਰ ਬਣੇ, ਹਾਲਾਂਕਿ ਜਿੰਦਰ ਦੀ ਜਿੱਤ ਨੇ ਪੂਰੇ ਡਬਲਯੂ.ਡਬਲਯੂ.ਈ. ਯੂਨੀਵਰਸ ਨੂੰ ਹੈਰਾਨ ਕਰ ਦਿੱਤਾ। ਇਸ ਤੋਂ ਬਾਅਦ ਮਨੀ ਇਨ ਦਿ ਬੈਂਕ 'ਚ ਵੀ ਜਿੰਦਰ ਮਾਹਲ ਨੇ ਰੈਂਡੀ ਨੂੰ ਹਰਾ ਕੇ ਆਪਣੀ ਚੈਂਪੀਅਨਸ਼ਿਪ ਬਰਕਰਾਰ ਰੱਖੀ ਸੀ। ਇਸ ਤੋਂ ਬਾਅਦ ਫਿਰ ਬੈਟਲਗ੍ਰਾਊਂਡ 'ਚ ਸ਼ੇਨ ਮੈਕਮੈਹਨ ਨੇ ਰੈਂਡੀ ਆਰਟਨ ਨੂੰ ਜਿੰਦਰ ਮਾਹਲ ਦੇ ਖਿਲਾਫ ਮੈਚ ਦੇ ਦਿੱਤਾ ਹੈ। ਹੁਣ ਦੋਹਾਂ ਵਿਚਾਲੇ 23 ਜੁਲਾਈ ਨੂੰ ਬੈਟਲਗ੍ਰਾਊਂਡ 'ਚ ਹੋਣ ਵਾਲੇ ਪੰਜਾਬੀ ਪ੍ਰਿਜ਼ਨ ਮੈਚ 'ਚ ਮੁਕਾਬਲਾ ਹੋਵੇਗਾ।