ਸਪੈਨਿਸ਼ ਲੀਗ ਲਾ ਲਿਗਾ : ਬੇਂਜੇਮਾ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਰੀਅਲ ਮੈਡ੍ਰਿਡ ਜਿੱਤਿਆ

03/16/2022 1:54:38 PM

ਸਪੋਰਟਸ ਡੈਸਕ- ਕਰੀਮ ਬੇਂਜੇਮਾ ਦੇ ਦੂਜੇ ਆਫ਼ ਵਿਚ ਕੀਤੇ ਗਏ ਦੋ ਗੋਲਾਂ ਦੀ ਮਦਦ ਨਾਲ ਰੀਅਲ ਮੈਡ੍ਰਿਡ ਨੇ ਸਪੈਨਿਸ਼ ਲੀਗ ਲਾ ਲਿਗਾ ਵਿਚ ਮਾਰਲੋਕਾ ਨੂੰ 3-0 ਨਾਲ ਹਰਾ ਕੇ ਚੋਟੀ ਦੇ ਸਥਾਨ 'ਤੇ ਆਪਣੀ ਬੜ੍ਹਤ ਨੂੰ ਮਜ਼ਬੂਤ ਕਰ ਲਿਆ ਹੈ। ਇਸ ਜਿੱਤ ਤੋਂ ਬਾਅਦ ਰੀਅਲ ਮੈਡ੍ਰਿਡ ਨੇ ਦੂਜੇ ਸਥਾਨ 'ਤੇ ਮੌਜੂਦ ਸੇਵੀਆ ਤੋਂ 10 ਅੰਕਾਂ ਦਾ ਫ਼ਾਸਲਾ ਕਰ ਲਿਆ ਹੈ।

ਸੇਵੀਆ ਦੇ 28 ਮੈਚਾਂ ਵਿਚ 56 ਅੰਕ ਹਨ। ਬੇਂਜੇਮਾ ਨੇ ਸਾਰੀਆਂ ਚੈਂਪੀਅਨਸ਼ਿਪਾਂ ਮਿਲਾ ਕੇ ਪਿਛਲੇ ਪੰਜ ਮੈਚਾਂ ਵਿਚ ਅੱਠ ਗੋਲ ਕੀਤੇ ਹਨ। ਇਸ ਤੋਂ ਪਹਿਲਾਂ, ਦੋਵਾਂ ਟੀਮਾਂ ਵਿਚਾਲੇ ਪਹਿਲੇ ਅੱਧ ਤਕ ਮੁਕਾਬਲਾ ਗੋਲਰਹਿਤ ਰਿਹਾ। ਪਰ ਦੂਜੇ ਅੱਧ ਵਿਚ ਰੀਅਲ ਮੈਡ੍ਰਿਡ ਵੱਲੋਂ ਵਿਨੀ ਜੂਨੀਅਰ ਨੇ 55ਵੇਂ ਮਿੰਟ ਵਿਚ ਬੇਂਜੇਮਾ ਦੇ ਪਾਸ 'ਤੇ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾਈ। ਫਿਰ ਬੇਂਜੇਮਾ ਨੇ 77ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਟੀਮ ਦੀ ਬੜ੍ਹਤ 2-0 ਕੀਤੀ। ਇਸ ਤੋਂ ਬਾਅਦ ਬੇਂਜੇਮਾ ਨੇ ਮਾਰਸੇਲੋ ਦੇ ਪਾਸ 'ਤੇ 82ਵੇਂ ਮਿੰਟ ਵਿਚ ਗੋਲ ਕਰ ਕੇ ਮੈਚ ਨੂੰ ਇਕਤਰਫ਼ਾ ਬਣਾ ਦਿੱਤਾ। ਮਾਲੋਰਕਾ ਦੀ ਟੀਮ ਆਖ਼ਰੀ ਸਮੇਂ ਤਕ ਇਕ ਵੀ ਗੋਲ ਨਹੀਂ ਕਰ ਸਕੀ।

Tarsem Singh

This news is Content Editor Tarsem Singh