ਸਪੇਨ ਦੇ ਨਿਸ਼ਾਨੇਬਾਜ਼ਾਂ ਨੂੰ ਆਬੂ ਧਾਬੀ ਹਵਾਈ ਅੱਡੇ ''ਤੇ ਲਿਆ ਹਿਰਾਸਤ ''ਚ

10/30/2017 10:06:01 PM

ਮੈਡ੍ਰਿਡ— ਸਪੇਨ ਦੀ ਨਿਸ਼ਾਨੇਬਾਜ਼ੀ ਟੀਮ ਦੇ ਚਾਰ ਮੈਬਰਾਂ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਇਕ ਹਵਾਈ ਅੱਡੇ 'ਤੇ ਉਨ੍ਹਾਂ ਦੇ ਨਿਸ਼ਾਨੇਬਾਜ਼ੀ ਉਪਕਰਨਾਂ ਦੇ ਕਾਗਜ਼ਾਤ 'ਚ ਕਮੀਆਂ ਪਾਏ ਜਾਣ 'ਤੇ ਹਿਰਾਸਤ 'ਚ ਲਿਆ ਗਿਆ। ਸਪੇਨ ਨਿਸ਼ਾਨੇਬਾਜ਼ੀ ਫੈਡਰੇਸ਼ਨ ਨੇ ਕਿਹਾ ਕਿ ਚਾਰ ਖਿਡਾਰੀਆਂ ਨੂੰ ਆਬੂ ਧਾਬੀ ਹਵਾਈ ਅੱਡੇ 'ਤੇ ਹਿਰਾਸਤ 'ਚ ਲਿਆ ਗਿਆ ਹੈ। ਇਨ੍ਹਾਂ ਖਿਡਾਰੀਆਂ ਨੂੰ ਭਾਰਤ ਤੋਂ ਸਪੇਨ ਵਾਪਸ ਪਰਤਣ ਲਈ ਉੱਥੋਂ ਦੂਜੀ ਉਡਾਨ ਫੜਨੀ ਸੀ। ਉਨ੍ਹਾਂ ਨੇ ਕਿਹਾ ਕਿ ਯੂ.ਏ.ਈ. 'ਚ ਸਪੇਨ ਅੰਬੈਸੀ ਅਤੇ ਸਪੇਨ ਦੇ ਸਰਕਾਰੀ ਅਧਿਕਾਰੀ ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਓਲੰਪਿਕ ਖਿਡਾਰੀ ਅਤੇ ਦਿੱਲੀ 'ਚ ਟ੍ਰੈਪ ਮੁਕਾਬਲੇ 'ਚ ਸੋਨ ਤਮਗਾ ਜਿੱਤਣ ਵਾਲੇ ਐਲਬਰਟੋ ਫਰਨਾਂਡੀਜ਼ ਨੇ ਅੱਜ ਸਵੇਰੇ ਟਵੀਟ ਕੀਤਾ ਕਿ ਸਪੇਨਿਸ਼ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਖਿਡਾਰੀ ਹੁਣ ਤਕ ਹਿਰਾਸਤ 'ਚ ਹਨ। ਫਰਨਾਂਡੀਜ਼ ਤੋਂ ਇਲਾਵਾ ਸਪੇਨ ਨੇ ਮਿਕਸਡ ਟੀਮ ਟ੍ਰੈਪ ਮੁਕਾਬਲੇ 'ਚ ਸੋਨ ਅਤੇ ਫਾਤਿਮਾ ਗਾਲਵੇਜ ਨੇ ਮਹਿਲਾ ਟ੍ਰੈਪ 'ਚ ਚਾਂਦੀ ਦਾ ਤਮਗਾ ਆਪਣੇ ਨਾਮ ਕੀਤਾ ਸੀ।