ਸਾਊਥਗੇਟ ਨੇ ਇੰਗਲੈਂਡ ਦੇ ਖਿਡਾਰੀਆਂ ਨੂੰ ਕਿਹਾ, ਮਹਾਨਾਇਕ ਬਣੋ

07/09/2018 4:17:26 PM

ਮਾਸਕੋ : ਇੰਗਲੈਂਡ ਦੇ ਕੋਚ ਗੈਰੇਥ ਸਾਊਥਗੇਟ ਨੇ ਕਿਹਾ, ਜੇਕਰ ਉਨ੍ਹਾਂ ਦੀ ਟੀਮ ਵਿਸ਼ਵ ਕੱਪ ਜਿੱਤਣ 'ਚ ਸਫਲ ਰਹਿੰਦੀ ਹੈ ਤਾਂ ਸੋਸ਼ਲ ਮੀਡੀਆ ਅਤੇ ਫੁੱਟਬਾਲ ਦੇ ਵਿਸ਼ਵੀਕਰਨ ਦੇ ਕਾਰਨ ਉਨ੍ਹਾਂ ਦੇ ਖਿਡਾਰੀ 1996 ਦੇ ਚੈਂਪੀਅਨਾਂ ਤੋਂ ਵੱਡੇ ਨਾਇਕ ਬਣ ਜਾਣਗੇ। ਇੰਗਲੈਂਡ ਦੀ ਟੀਮ 26 ਸਾਲ ਬਾਅਦ ਸੈਮੀਫਾਈਨਲ 'ਚ ਪਹੁੰਚਣ 'ਚ ਸਫਲ ਰਹੀ ਹੈ ਜਿਥੇ ਬੁੱਧਵਾਰ ਨੂੰ ਉਸਦਾ ਮੁਕਾਬਲਾ ਕ੍ਰੋਏਸ਼ੀਆ ਨਾਲ ਹੋਵੇਗਾ।

ਸਾਊਥਗੇਟ ਨੇ ਬ੍ਰਿਟਿਸ਼ ਸਮਾਚਾਰ ਪੱਤਰਾਂ ਨੂੰ ਕਿਹਾ, ਅੱਜ ਦੇ ਖਿਡਾਰੀਆਂ ਦੇ ਮਹਾਨਾਇਕ ਬਣਨ ਦੀ ਪੂਰੀ ਸੰਭਾਵਨਾ ਹੈ। ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ। ਇੰਗਲੈਂਡ ਨੇ ਜਦੋਂ ਸਵੀਡਨ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਤਦ ਤੋਂ ਦੇਸ਼ 'ਚ ਫੁੱਟਬਾਲ ਦਾ ਬੁਖਾਰ ਚੜ੍ਹਿਆ ਹੋਇਆ ਹੈ। ਸਵੀਡਨ 'ਤੇ ਜਿੱਤ ਦੇ ਬਾਅਦ ਸੋਸ਼ਲ ਮੀਡੀਆ 'ਤੇ ਫੁੱਟਬਾਲ ਹੀ ਫੁੱਟਬਾਲ ਛਾਇਆ ਹੋਇਆ ਹੈ।