ਦੱ. ਕੋਰੀਆ ਨੂੰ 2024 ਵਿੰਟਰ ਤੇ ਯੂਥ ਓਲੰਪਿਕ ਦੀ ਮੇਜ਼ਬਾਨੀ

01/12/2020 10:55:45 AM

ਸਪੋਰਟਸ ਡੈਸਕ- ਦੱਖਣੀ ਕੋਰੀਆ ਦੇ ਗਾਂਗਵਾਨ ਸੂਬੇ ਨੂੰ ਸਾਲ 2024 ਵਿੰਟਰ ਯੂਥ ਓਲੰਪਿਕ ਖੇਡਾਂ (ਯੋਗ) ਦੀ ਮੇਜ਼ਬਾਨੀ ਸੌਂਪੀ ਗਈ ਹੈ। ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਨੇ ਲੁਸਾਨੇ ਵਿਚ ਹੋਈ ਮੀਟਿੰਗ ਤੋਂ ਬਾਅਦ ਦੱਖਣੀ ਕੋਰੀਆ ਨੂੰ ਮੇਜ਼ਬਾਨੀ ਸੌਂਪਣ ਦਾ ਫੈਸਲਾ ਕੀਤਾ। ਇਸ ਤੋਂ ਪਹਿਲਾਂ ਸਾਲ 2018 ਵਿਚ ਵਿੰਟਰ ਓਲੰਪਿਕ ਖੇਡਾਂ ਪਯੋਂਗਚਾਂਗ ਵਿਚ ਆਯੋਜਿਤ ਕੀਤੀਆਂ ਗਈਆਂ ਸਨ, ਜਦਕਿ ਗਾਂਗਨਿਯੁੰਗ ਸ਼ਹਿਰ ਵਿਚ ਵੀ ਇਨ੍ਹਾਂ ਖੇਡਾਂ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲੱਬਧ ਹਨ। ਆਈ. ਓ. ਸੀ. ਦੇ ਭਵਿੱਖ ਦੇ ਮੇਜ਼ਬਾਨ ਕਮਿਸ਼ਨ ਦੇ ਪ੍ਰਮੁੱਖ ਓ. ਕਟਾਵੀਅਨ ਮੋਰਾਰਿਯੂ ਨੇ ਦੱਸਿਆ ਕਿ ਬਾਰਸੀਲੋਨਾ, ਸਾਲਟ ਲੇਕ ਸਿਟੀ ਤੇ ਸਪਾਰੋ ਸ਼ਹਿਰਾਂ ਵਿਚ 2030, 2034 ਤੇ 2038 ਦੀਆਂ ਵਿੰਟਰ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਵਿਚ ਦਿਲਚਸਪੀ ਦਿਖਾਈ ਹੈ।