SA v PAK : ਪਾਕਿ ਨੇ ਪਹਿਲੇ ਵਨ ਡੇ ਮੈਚ 'ਚ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾਇਆ

04/02/2021 10:57:21 PM

ਨਵੀਂ ਦਿੱਲੀ- ਰੋਮਾਂਚਕ ਮੈਚ 'ਚ ਪਾਕਿਸਤਾਨ ਨੇ ਪਹਿਲੇ ਵਨ ਡੇ 'ਚ ਦੱਖਣੀ ਅਫਰੀਕਾ ਨੂੰ 3 ਵਿਕਟਾਂ ਨਾਲ ਹਰਾ ਦਿੱਤਾ। ਆਖਰੀ ਗੇਂਦ 'ਤੇ 1 ਦੌੜ ਬਣਾ ਕੇ ਪਕਿਸਤਾਨ ਨੇ ਦੱਖਣੀ ਅਫਰੀਕਾ ਨੂੰ ਹਰਾਇਆ। ਪਾਕਿਸਤਾਨ ਦੇ ਬਾਬਰ ਆਜ਼ਮ ਨੇ ਇਸ ਮੈਚ 'ਚ ਆਪਣੇ ਵਨ ਡੇ ਕਰੀਅਰ ਦਾ 13ਵਾਂ ਸੈਂਕੜਾ ਲਗਾਇਆ ਤੇ ਨਾਲ ਹੀ ਕਈ ਰਿਕਾਰਡਾਂ ਨੂੰ ਤੋੜ ਦਿੱਤਾ। ਪਾਕਿਸਤਾਨ ਨੇ 3 ਵਨ ਡੇ ਮੈਚਾਂ ਦੀ ਸੀਰੀਜ਼ 'ਚ 1-0 ਨਾਲ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਦੂਜਾ ਵਨ ਡੇ ਮੈਚ 4 ਅਪ੍ਰੈਲ ਨੂੰ ਖੇਡਿਆ ਜਾਵੇਗਾ।

ਇਹ ਖ਼ਬਰ ਪੜ੍ਹੋ- SA vs PAK : ਬਾਬਰ ਦਾ ਪਹਿਲੇ ਵਨ ਡੇ 'ਚ ਸੈਂਕੜਾ, ਕੋਹਲੀ ਦਾ ਇਹ ਰਿਕਾਰਡ ਤੋੜਿਆ


ਵਨ ਡੇ ਸੀਰੀਜ਼ ਦੇ ਪਹਿਲੇ ਮੈਚ 'ਚ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ 50 ਓਵਰਾਂ 'ਚ 6 ਵਿਕਟਾਂ 'ਤੇ 273 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਵਲੋਂ ਰਾਸੀ ਵੈਨ ਡੇਰ ਡੂਸਨ ਨੇ ਆਪਣੇ ਵਨ ਡੇ ਕਰੀਅਰ ਦਾ ਪਹਿਲਾ ਸੈਂਕੜਾ ਲਗਾਇਆ ਤੇ 123 ਦੌੜਾਂ ਬਣਾ ਕੇ ਅਜੇਤੂ ਰਹੇ। ਰਾਸੀ ਵੈਨ ਡੇਰ ਡੂਸਨ ਤੋਂ ਇਲਾਵਾ ਡੇਵਿਡ ਮਿਲਰ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਤੇ ਅਹਿਮ ਭੂਮਿਕਾ ਨਿਭਾਈ। ਦੱਖਣੀ ਅਫਰੀਕਾ ਦੇ ਸ਼ੁਰੂਆਤੀ 4 ਵਿਕਟਾਂ ਸਿਰਫ 55 ਦੌੜਾਂ 'ਤੇ ਡਿੱਗ ਗਈਆਂ ਸਨ ਪਰ ਇਸ ਤੋਂ ਬਾਅਦ ਰਾਸੀ ਵੈਨ ਡੇਰ ਡੂਸਨ ਤੇ ਮਿਲਰ ਨੇ ਪਾਰੀ ਨੂੰ ਸੰਭਾਲਿਆ। ਇਸ ਤੋਂ ਬਾਅਦ ਪਾਕਿਸਤਾਨ ਵਲੋਂ ਇਮਾਮ ਉਲ ਹਕ ਨੇ 80 ਗੇਂਦਾਂ 'ਚ 70 ਦੌੜਾਂ ਬਣਾਈਆਂ ਤਾਂ ਕਪਤਾਨ ਬਾਬਰ ਨੇ 104 ਗੇਂਦਾਂ 'ਤੇ 103 ਦੌੜਾਂ ਬਣਾ ਕੇ ਪਾਕਿਸਤਾਨ ਦੀ ਪਾਰੀ ਨੂੰ ਟੀਚੇ ਦੇ ਕਰੀਬ ਲੈ ਗਏ ਅਤੇ ਆਖਰ 'ਚ ਪਾਕਿਸਤਾਨ ਨੇ 3 ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਪਾਕਿਸਤਾਨ ਵਲੋਂ ਮੁਹੰਮਦ ਰਿਜਵਾਨ ਨੇ 52 ਗੇਂਦਾਂ 'ਤੇ 40 ਦੌੜਾਂ ਦਾ ਯੋਗਦਾਨ ਦਿੱਤਾ।

 

ਇਹ ਖ਼ਬਰ ਪੜ੍ਹੋ- NZ v BAN : ਸਾਊਥੀ ਦਾ ਵੱਡਾ ਕਾਰਨਾਮਾ, ਅਫਰੀਦੀ ਦੇ ਰਿਕਾਰਡ ਨੂੰ ਤੋੜ ਕੇ ਰਚਿਆ ਇਤਿਹਾਸ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh