ਦੱਖਣੀ ਅਫਰੀਕਾ ਦੇ ਇਸ ਖਿਡਾਰੀ ਦੀ ਭਾਰਤੀ ਟੀਮ ਨੂੰ ਚੁਣੌਤੀ

01/19/2018 9:47:31 PM

ਜੋਹਾਨਿਸਬਰਗ— ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦੇ ਆਖਰੀ ਮੈਚ ਤੋਂ ਪਹਿਲਾਂ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਕਗਿਸੋ ਰਬਾਦਾ ਨੇ ਕਿਹਾ ਕਿ ਉਸ ਦੀ ਟੀਮ 3-0 ਨਾਲ ਜਿੱਤ ਕਲੀਨ ਸਵੀਪ ਕਰਨਾ ਚਾਹੇਗੀ। ਦੱਖਣੀ ਅਫਰੀਕਾ ਨੇ ਸੀਰੀਜ਼ ਦੇ ਪਹਿਲੇ ਦੋਵੇਂ ਮੈਚ ਜਿੱਤ ਕੇ 2-0 ਨਾਲ ਅਜੇਤੂ ਬੜਤ ਬਣਾ ਲਈ ਹੈ।
ਰਬਾਦਾ ਨੇ ਕਿਹਾ ਕਿ ਸਾਡੀ ਟੀਮ ਨੂੰ ਪਤਾ ਹੈ ਕਿ ਤੇਜ਼ ਪਿੱਚ 'ਤੇ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕਰਨਾ ਹੈ ਅਤੇ ਇਸ ਲਈ ਸਾਨੂੰ ਬਿਹਤਰੀਨ ਪ੍ਰਦਰਸ਼ਨ ਕਰਨਾ ਪਵੇਗਾ। ਉਸ ਨੇ ਕਿਹਾ ਕਿ ਅਸੀਂ ਭਾਰਤ ਖਿਲਾਫ ਕਲੀਨ ਸਵੀਪ ਕਰਨਾ ਚਾਹਾਂਗਾ।
ਰਬਾਦਾ ਦਾ ਮੰਨਣਾ ਹੈ ਕਿ ਭਾਰਤੀ ਟੀਮ ਕਪਤਾਨ ਵਿਰਾਟ ਕੋਹਲੀ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਰਬਾਦਾ ਦਾ ਕਹਿਣਾ ਹੈ ਕਿ ਕੋਹਲੀ ਜਿਹੈ ਬਿਹਤਰੀਨ ਬੱਲੇਬਾਜ਼ੀ ਸਾਹਮਣੇ ਗੇਂਦਬਾਜ਼ੀ ਕਰਨ 'ਚ ਬਹੁਤ ਵਧੀਆ ਲੱਗਦਾ ਹੈ। ਉਸ ਨੂੰ ਆਈ. ਸੀ.ਸੀ. ਨੇ ਸਾਲ ਦਾ ਬਿਹਤਰੀਨ ਖਿਡਾਰੀ ਐਲਾਨ ਕੀਤਾ ਹੈ। ਬਿਹਤਰੀਨ ਦੇ ਸਾਹਮਣੇ ਚੁਣੌਤੀ ਪੇਸ਼ ਕਰਨਾ ਵਧੀਆ ਹੁੰਦਾ ਹੈ।


ਰਬਾਦਾ ਨੇ ਕਿਹਾ ਕਿ ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਉਸ ਦੀ ਟੀਮ ਦੇ ਸਾਹਮਣੇ ਸਖਤ ਚੁਣੌਤੀ ਪੇਸ਼ ਕੀਤੀ ਹੈ। ਉਸ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਵਾਂਡਰਸ 'ਚ ਗੇਂਦਬਾਜ਼ੀ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਅਸੀਂ ਇੱਥੇ ਕਾਫੀ ਉਤਸ਼ਾਹਿਤ ਰਹਿੰਦੇ ਹਾਂ ਕਿਉਂਕਿ ਉੱਥੇ ਗਤੀ, ਉਛਾਲ ਅਤੇ ਸਵਿੰਗ ਸਾਰਾ ਕੁਝ ਮਿਲਦਾ ਹੈ। ਭਾਰਤੀ ਟੀਮ 'ਚ ਕੁਝ ਵਧੀਆ ਗੇਂਦਬਾਜ਼ ਹਨ। ਜਸਪ੍ਰੀਤ ਬੁਮਰਾਹ ਕਾਫੀ ਵਧੀਆ ਗੇਂਦਬਾਜ਼ ਹੈ। ਉਹ ਟੀਮ ਦੇ ਸ਼ੁਰੂਆਤੀ ਗੇਂਦਬਾਜ਼ ਬਣ ਗਿਆ ਹੈ। ਇਸ ਤੋਂ ਇਲਾਵਾ ਮੁਹੰਮਦ ਸ਼ਮੀ ਕਾਫੀ ਅਨੁਭਵੀ ਗੇਂਦਬਾਜ਼ ਹੈ ਅਤੇ ਉਸ ਕੋਲ ਗਤੀ ਵੀ ਹੈ। ਉਮੇਸ਼ ਯਾਦਵ ਅਤੇ ਭੁਵਨੇਸ਼ਵਰ ਕੁਮਾਰ ਨੂੰ ਵੀ ਕੇਪ ਟਾਊਨ 'ਚ ਸਾਡੀ ਟੀਮ ਨੂੰ ਕਾਫੀ ਪਰੇਸ਼ਾਨ ਕੀਤਾ ਸੀ।
ਪਿੱਚ ਨੂੰ ਲੈ ਕੇ ਰਬਾਦਾ ਦਾ ਮੰਨਣਾ ਹੈ ਕਿ ਮੈਂ ਹਾਲੇ ਪਿੱਚ ਨਹੀਂ ਦੇਖੀ। ਹਾਲੇ ਅਸੀਂ ਕ੍ਰਿਕਟ ਦੇ ਬਾਰੇ 'ਚ ਜ਼ਿਆਦਾ ਨਹੀਂ ਸੋਚ ਰਹੇ। ਸੋਮਵਾਰ ਨੂੰ ਅਸੀਂ ਅਭਿਆਸ ਕਰਨਾ ਸ਼ੁਰੂ ਕਰਾਂਗੇ, ਫਿਰ ਅਸੀਂ ਪਿੱਚ ਦੇਖਾਗੇ। ਉਸ ਹਿਸਾਬ ਨਾਲ ਪਿੱਚ ਦੇ ਬਾਰੇ 'ਚ ਪਤਾ ਚੱਲੇਗਾ।