ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਪਹਿਲੇ ਵਨਡੇ ਮੈਚ ''ਚ 10 ਵਿਕਟਾਂ ਨਾਲ ਹਰਾਇਆ

10/16/2017 1:27:09 AM

ਨਵੀਂ ਦਿੱਲੀ— ਓਪਨਰ ਕੁਇੰਟਨ ਡੀ ਕਾਕ (ਜੇਤੂ 168) ਅਤੇ ਹਾਸ਼ਿਮ ਅਮਲਾ (ਜੇਤੂ 110) ਦੇ ਧਮਾਕੇਦਾਰ ਸੈਂਕੜਿਆਂ ਦੇ ਦਮ 'ਤੇ ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ ਪਹਿਲੇ ਵਨਡੇ 'ਚ ਐਤਵਾਰ ਨੂੰ 10 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਬੰਗਲਾਦੇਸ਼ ਨੇ ਮੁਸ਼ਫਿਕੁਰ ਰਹੀਮ ਨੇ ਜੇਤੂ 110 ਦੌੜਾਂ ਦੀ ਬਦੌਲਤ 50 ਓਵਰਾਂ 'ਚ 7 ਵਿਕਟਾਂ 'ਤੇ 278 ਦੌੜਾਂ ਦਾ ਟੀਚਾ ਦਿੱਤਾ ਸੀ।
ਕੈਗਿਸੋ ਰਬਾਡਾ ਨੇ 43 ਦੌੜਾਂ 'ਤੇ 4 ਵਿਕਟਾਂ ਹਾਸਲ ਕੀਤੀਆਂ। ਦੱਖਣੀ ਅਫਰੀਕਾ ਦੇ ਦੋਵਾਂ ਓਪਨਰਾਂ ਨੇ ਸ਼ਾਨਦਾਰ ਸੈਂਕੜੇ ਠੋਕ ਕੇ 43.5 ਓਵਰਾਂ 'ਚ ਮੈਚ ਜਿੱਤ ਲਿਆ। ਦੱਖਣੀ ਅਫਰੀਕਾ ਦੇ ਡੀ ਕਾਕ ਨੇ 145 ਗੇਂਦਾਂ 'ਤੇ ਜੇਤੂ 168 ਦੌੜਾਂ 'ਚ 21 ਚੌਕੇ ਅਤੇ 2 ਛੱਕੇ ਲਗਾਏ ਜਦਕਿ ਅਮਲਾ ਨੇ 112 ਗੇਂਦਾਂ 'ਤੇ 110 ਦੌੜਾਂ 'ਚ 8 ਚੌਕੇ ਲਗਾਏ।