ICC ਦੇ ਪ੍ਰਧਾਨ ਬਣਨ ਸੌਰਵ ਗਾਂਗੁਲੀ : ਗ੍ਰੀਮ ਸਮਿਥ

05/22/2020 2:30:02 AM

ਨਵੀਂ ਦਿੱਲੀ— ਦੱਖਣੀ ਅਫਰੀਕਾ ਕ੍ਰਿਕਟ ਬੋਰਡ ਦੇ ਨਿਰਦੇਸ਼ਕ ਤੇ ਸਾਬਕਾ ਕਪਤਾਨ ਗ੍ਰੀਮ ਸਮਿਥ ਨੇ ਜੋਰਦਾਰ ਢੰਗ ਨਾਲ ਇਹ ਉਮੀਦ ਜਤਾਈ ਕਿ ਭਾਰਤ ਦੇ ਸਾਬਕਾ ਕਪਤਾਨ ਤੇ ਮੌਜੂਦਾ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਆਈ. ਸੀ. ਸੀ. ਦੇ ਅਗਲੇ ਪ੍ਰਧਾਨ ਬਣਨ। ਸਮਿਥ ਤੋਂ ਪਹਿਲਾਂ ਇੰਗਲੈਂਡ ਦੇ ਸਾਬਕਾ ਕਪਤਾਨ ਤੇ ਮਸ਼ਹੂਰ ਕਾਮੇਂਟੇਟਰ ਡੇਵਿਡ ਗਾਵਰ ਨੇ ਵੀ ਗਾਂਗੁਲੀ ਨੂੰ ਲੈ ਕੇ ਇਹ ਇੱਛਾ ਜਤਾਈ ਸੀ। ਵੀਰਵਾਰ ਨੂੰ ਗ੍ਰੀਮ ਸਮਿਥ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦੇ ਇਸ ਦੌਰ 'ਚ ਆਈ. ਸੀ. ਸੀ. ਦਾ ਸੰਚਾਲਨ ਕਰਨ ਦੇ ਲਈ ਸੌਰਵ ਗਾਂਗੁਲੀ ਬਿਲਕੁਲ ਠੀਕ ਵਿਅਕਤੀ ਹੈ। ਇਸ ਸਾਬਕਾ ਕਪਤਾਨ ਨੇ ਕਿਹਾ ਕਿ ਇਹ ਬਹੁਤ ਜਰੂਰੀ ਹੈ ਕਿ ਕੋਈ ਠੀਕ ਵਿਅਕਤੀ ਹੀ ਆਈ. ਸੀ. ਸੀ. ਦਾ ਮੁਖੀਆ ਬਣੇ। ਕੋਵਿਡ-19 ਤੋਂ ਬਾਅਦ ਕ੍ਰਿਕਟ ਨੂੰ ਮਜ਼ਬੂਤ ਅਗਵਾਈ ਦੀ ਜ਼ਰੂਰਤ ਹੋਵੇਗੀ ਤੇ ਅਜਿਹੇ 'ਚ ਇੱਥੇ ਕੋਈ ਅਜਿਹਾ ਵਿਅਕਤੀ ਹੋਣਾ ਚਾਹੀਦਾ ਜੋ ਆਧੁਨਿਕ ਖੇਡ ਦੇ ਕਰੀਬ ਹੋਵੇ, ਜਿਸ ਦੀ ਅਗਵਾਈ 'ਚ ਖੇਡ ਨੂੰ ਠੀਕ ਦਿਸ਼ਾ ਮਿਲ ਸਕੇ।
ਫਿਲਹਾਲ ਆਈ. ਸੀ. ਸੀ. ਦੇ ਮੌਜੂਦਾ ਚੇਅਰਮੈਨ ਸ਼ਾਸ਼ਾਂਕ ਮਨੋਹਰ ਹਨ, ਜੋ ਭਾਰਤ ਤੋਂ ਹੀ ਹਨ। ਉਨ੍ਹਾਂ ਨੇ ਦਸੰਬਰ 'ਚ ਕਿਹਾ ਸੀ ਕਿ ਮਈ 'ਚ ਜਦੋਂ ਉਸਦਾ ਕਾਰਜਕਾਲ ਖਤਮ ਹੋਵੇਗਾ ਤਾਂ ਉਹ ਦੁਬਾਰਾ ਚੋਣ ਨਹੀਂ ਲੜਣਗੇ।

Gurdeep Singh

This news is Content Editor Gurdeep Singh