B'Day Special: ਫੁੱਟਬਾਲਰ ਬਣਨਾ ਚਾਹੁੰਦੇ ਸਨ ਗਾਂਗੁਲੀ, ਇੰਝ ਰੱਖਿਆ ਕ੍ਰਿਕਟ ਦੀ ਦੁਨੀਆ 'ਚ ਕਦਮ

07/08/2020 3:08:22 PM

ਸਪੋਰਟਸ ਡੈਸਕ : ਸਾਬਕਾ ਭਾਰਤੀ ਕਪਤਾਨ ਅਤੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਮੌਜੂਦਾ ਪ੍ਰਧਾਨ ਸੌਰਵ ਗਾਂਗੁਲੀ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਇਸ ਦੌਰਾਨ ਖੇਡ ਜਗਤ ਸਮੇਤ ਦੁਨੀਆ ਭਰ ਤੋਂ ਉਨ੍ਹਾਂ ਨੂੰ ਵਧਾਈਆਂ ਮਿਲ ਰਹੀਆਂ ਹਨ। ਕੋਲਕਾਤਾ ਦੇ ਬੇਹਲਾ ਵਿਚ 8 ਜੁਲਾਈ 1972 ਨੂੰ ਜੰਮੇ ਗਾਂਗੁਲੀ ਨੇ ਭਾਰਤੀ ਕ੍ਰਿਕਟ ਟੀਮ ਨੂੰ ਵਿਦੇਸ਼ਾਂ ਵਿਚ ਜਿੱਤਣਾ ਸਿਖਾਇਆ ਸੀ ਅਤੇ ਟੀਮ ਇੰਡੀਆ ਨੂੰ ਵੱਖ ਮੁਕਾਮ ਉੱਤੇ ਲੈ ਗਏ ਪਰ ਕੀ ਤੁਸੀਂ ਜਾਣਦੇ ਹੋ ਕਿ ਗਾਂਗੁਲੀ ਕ੍ਰਿਕਟ ਨਹੀਂ ਫੁੱਟਬਾਲਰ ਬਨਣਾ ਚਾਹੁੰਦੇ ਸਨ।  



ਸਭ ਤੋਂ ਸਫਲ ਭਾਰਤੀ ਕਪਤਾਨਾਂ ਵਿਚ ਸ਼ੁਮਾਰ ਗਾਂਗੁਲੀ ਨੇ ਇਸ ਬਾਰੇ ਵਿਚ ਖੁਦ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਕਿ ਫੱਟਬਾਲ ਮੇਰੀ ਜ਼ਿੰਦਗੀ ਸੀ ਅਤੇ ਫੁੱਟਬਾਲਰ ਬਨਣ ਲਈ ਤਿਆਰ ਸੀ। 9ਵੀ ਜਮਾਤ ਤੱਕ ਗਾਂਗੁਲੀ ਕਾਫ਼ੀ ਚੰਗਾ ਫੁੱਟਬਾਲ ਖੇਡਣ ਲੱਗੇ ਸਨ ਪਰ ਇਹ ਸੰਯੋਗ ਹੀ ਸੀ ਕਿ ਉਹ ਕ੍ਰਿਕਟਰ ਬਣੇ। ਗਾਂਗੁਲੀ ਨੂੰ ਕ੍ਰਿਕਟਰ ਬਣਾਉਣ ਦੇ ਪਿੱਛੇ ਉਨ੍ਹਾਂ ਦੇ ਪਿਤਾ ਦਾ ਹੱਥ ਰਿਹਾ ਜੋ ਕਿ ਬੰਗਾਲ ਕ੍ਰਿਕਟ ਸੰਘ ਵਿਚ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਕਹਿਣ 'ਤੇ ਹੀ ਉਹ ਫੁੱਟਬਾਲ ਛੱਡ ਕੇ ਕ੍ਰਿਕਟਰ ਬਣੇ। ਗਾਂਗੁਲੀ ਨੇ ਦੱਸਿਆ ਸੀ ਕਿ ਇਕ ਵਾਰ ਗਰਮੀ ਦੀ ਛੁੱਟੀ ਦੌਰਾਨ ਮੇਰੇ ਪਿਤਾ (ਦਿਵੰਗਤ ਚੰਡੀ) ਨੇ ਮੈਨੂੰ ਕਿਹਾ ਕਿ ਤੂੰ ਘਰ ਜਾ ਕੇ ਕੁੱਝ ਨਹੀਂ ਕਰੇਂਗਾ ਅਤੇ ਮੈਨੂੰ ਇਕ ਕ੍ਰਿਕਟ ਅਕੈਡਮੀ ਵਿਚ ਪਾ ਦਿੱਤਾ।  



ਗਾਂਗੁਲੀ ਨੇ ਦੱਸਿਆ ਸੀ ਕਿ ਕ੍ਰਿਕਟ ਅਕੈਡਮੀ ਜੁਆਇਨ ਕਰਣ ਦੇ ਬਾਅਦ ਵੀ ਉਨ੍ਹਾਂ ਨੇ ਫੁੱਟਬਾਲ ਖੇਡਣਾ ਜ਼ਾਰੀ ਰੱਖਿਆ ਪਰ ਕ੍ਰਿਕਟ ਕੋਚ ਦੇ ਕਹਿਣ 'ਤੇ ਇਸ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰਨਾ ਪਿਆ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਮੇਰੇ ਕੋਚ ਨੇ ਮੇਰੇ ਵਿਚ ਕੀ ਵੇਖਿਆ, ਉਨ੍ਹਾਂ ਨੇ ਮੇਰੇ ਪਿਤਾ ਨੂੰ ਕਿਹਾ ਕਿ ਉਹ ਉਸ ਨੂੰ ਫੁੱਟਬਾਲ ਤੋਂ ਦੂਰ ਕਰਣ। ਇਸ ਲਈ ਮੈਂ ਕ੍ਰਿਕਟ ਵਿਚ ਉਤਰ ਗਿਆ।

cherry

This news is Content Editor cherry