ਜਦੋਂ ਗਾਂਗੁਲੀ ਨੇ 3 ਵਾਰ ਗੇਂਦ ਨੂੰ ਪਹੁੰਚਾਇਆ ਸੀ ਸਟੇਡੀਅਮ ਤੋਂ ਬਾਹਰ, ਦੇਖੋ ਵੀਡੀਓ

07/08/2017 3:33:09 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਆਪਣੀ ਧਮਾਕੇਦਾਰ ਪਾਰੀ ਅਤੇ ਲੰਬੇ ਛੱਕੇ ਲਗਾਉਣ ਦੀ ਵਜ੍ਹਾ ਨਾਲ ਲੋਕਾਂ ਦੇ ਦਿਲਾਂ 'ਚ ਵਸੇ ਹੋਏ ਹਨ। ਉਨ੍ਹਾਂ ਦੇ ਪ੍ਰਸ਼ੰਸਕ ਉਸ ਨੂੰ ਦਾਦਾ ਕਹਿ ਕੇ ਬੁਲਾਉਂਦੇ ਹਨ।
ਇਸ ਤੋਂ ਇਲਾਵਾ ਦਾਦਾ ਸਪਿਨ ਬਾਲਿੰਗ ਖਿਲਾਫ ਸਭ ਤੋਂ ਖਤਰਨਾਕ ਬੱਲੇਬਾਜ਼ ਸੀ, ਜਿਸ ਦਾ ਅਸਲੀ ਚੇਹਰਾ 1998 'ਚ ਜਿੰਬਾਬਵੇ ਖਿਲਾਫ ਹੋਏ ਵਨਡੇ ਮੈਚ ਦੌਰਾਨ ਦਿਸਿਆ।
3 ਵਾਰ ਗੇਂਦ ਨੂੰ ਸਟੇਡੀਅਮ ਤੋਂ ਬਾਹਰ ਪਹੁੰਚਾਇਆ

ਸਾਲ 1998 ਕੋਕਾ ਕੋਲਾ ਚੈਂਪੀਅਨਸ ਟਰਾਫੀ 'ਚ ਜਿੰਬਾਬਵੇ ਅਤੇ ਭਾਰਤ ਦੀਆਂ ਟੀਮਾਂ ਫਾਈਨਲ 'ਚ ਪਹੁੰਚੀਆਂ। ਜਿੱਥੇ ਜਿੰਬਾਬਵੇ ਨੇ 9 ਵਿਕਟਾਂ ਗੁਆ ਕੇ 196 ਦੌੜਾਂ ਬਣਾਈਆਂ ਸੀ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਵਲੋਂ 26 ਓਵਰਾਂ ਦੀ ਪਹਿਲੀ ਗੇਂਦ ਨੂੰ ਖੇਡਣ ਲਈ ਸੌਰਵ ਗਾਂਗੁਲੀ ਕ੍ਰੀਜ਼ 'ਤੇ ਮੌਜੂਦ ਸੀ। ਗੇਂਦ ਗ੍ਰਾਂਟ ਫਲਾਵਰ ਦੇ ਹੱਥਾਂ 'ਚ ਸੀ। ਪਹਿਲੀ ਗੇਂਦ 'ਤੇ ਗਾਂਗੂਲੀ ਨੇ ਕ੍ਰੀਜ਼ ਤੋਂ ਅੱਗੇ ਵੱਧ ਕੇ ਲਾਂਗ ਆਨ ਵੱਲ ਹਵਾ 'ਚ ਤੇਜ਼ ਸ਼ਾਟ ਖੇਡਿਆ, ਜਿਸ ਦੌਰਾਨ ਗੇਂਦ ਸਟੇਡੀਅਮ ਦੀ ਛੱਤ ਨੂੰ ਪਾਰ ਕਰਦੇ ਹੋਏ ਸੜਕ 'ਤੇ ਜਾ ਡਿੱਗੀ। ਇਸ ਓਵਰ ਦੀ ਦੂਜੀ ਗੇਂਦ 'ਤੇ ਗਾਂਗੁਲੀ ਨੇ ਉਸੇ ਤਰ੍ਹਾਂ ਦਾ ਸ਼ਾਟ ਖੇਡਿਆ ਅਤੇ ਬਾਲ ਫਿਰ ਸਟੇਡੀਅਮ ਤੋਂ ਪਾਰ ਕਰ ਚਲੀ ਗਈ। ਤਦ ਤੱਕ ਗ੍ਰਾਂਟ ਫਲਾਵਰ ਬਹੁਤ ਨਿਰਾਸ਼ ਹੋ ਚੁੱਕਿਆ ਸੀ। ਗਾਂਗੁਲੀ ਨੇ ਫਿਰ 29ਵੇਂ ਓਵਰਾਂ ਦੀ ਪਹਿਲੀ ਗੇਂਦ 'ਤੇ ਸਕਵਾਇਰ ਲੇਗ ਕੀਤੀ ਅਤੇ ਛੱਕਾ ਲਗਾਇਆ, ਜਿਸ ਦੌਰਾਨ ਗੇਂਦ ਫਿਰ ਮੈਦਾਨ ਤੋਂ ਬਾਹਰ ਚੱਲੀ ਗਈ।