ਖੇਡ ਮੰਤਰੀ ਦੇ ਬੇਟੇ ਤੇ ਮਛੇਰੇ ਦੀ ਬੇਟੀ ਨੇ ਜਿੱਤੇ ਸੋਨ ਤਮਗੇ

01/12/2019 9:29:24 PM

ਪੁਣੇ- ਕੇਂਦਰੀ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਦੇ ਬੇਟੇ ਮਾਨਵਦਿੱਤਿਆ ਸਿੰਘ ਰਾਠੌਰ ਤੇ ਮਛੇਰੇ ਦੀ ਬੇਟੀ ਮਨੀਸ਼ ਕੀਰ ਨੇ ਦੂਜੀਆਂ ਖੇਲੋ ਇੰਡੀਆ ਯੂਥ ਗੇਮਸ ਵਿਚ ਨਿਸ਼ਾਨੇਬਾਜ਼ੀ ਦੇ ਅੰਡਰ-21 ਟ੍ਰੈਪ ਮੁਕਾਬਲੇ ਵਿਚ ਸ਼ਨੀਵਾਰ ਨੂੰ ਕ੍ਰਮਵਾਰ ਪੁਰਸ਼ ਤੇ ਮਹਿਲਾ ਵਰਗ ਦੇ ਸੋਨ ਤਮਗੇ ਜਿੱਤ ਲਏ।
2004 ਓਲੰਪਿਕ ਦੇ ਡਬਲ ਟ੍ਰੈਪ ਚਾਂਦੀ ਤਮਗਾ ਜੇਤੂ ਤੇ ਮੌਦੂਦਾ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਦੇ ਬੇਟੇ ਮਾਨਵਦਿੱਤਿਆ ਨੇ ਰਾਜਸਥਾਨ ਵਲੋਂ ਖੇਡਦੇ ਹੋਏ 39 ਅੰਕਾਂ ਨਾਲ ਸੋਨ ਤਮਗਾ ਜਿੱਤ ਲਿਆ। ਮੱਧ ਪ੍ਰਦੇਸ਼ ਦੀ ਮਨੀਸ਼ ਕੀਰ ਨੇ 38 ਅੰਕਾਂ ਨਾਲ ਮਹਿਲਾ ਵਰਗ ਦਾ ਸੋਨ ਤਮਗਾ ਜਿੱਤਿਆ।