... ਤਾਂ ਸਚਿਨ, ਸੌਰਵ ਅਤੇ ਲਕਸ਼ਮਣ ਨੂੰ ਚੁਣੌਤੀ ਦੇ ਰਹੇ ਹਨ ਵਿਰਾਟ ਕੋਹਲੀ!

06/28/2017 6:59:46 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਪ੍ਰਸ਼ੰਸਕ ਜੇਕਰ ਭੁੱਲ ਗਏ ਹਨ ਤਾਂ ਯਾਦ ਕਰਨਾ ਜ਼ਰੂਰੀ ਹੈ ਕਿ ਪਿਛਲੇ ਸਾਲ ਜਦੋਂ ਕੋਚ ਦੇ ਲਈ ਭਾਲ ਸੀ ਤਾਂ ਉਦੋਂ ਵੀ ਰਵੀ ਸ਼ਾਸਤਰੀ ਮੈਦਾਨ 'ਤੇ ਸਨ। ਵਿਰਾਟ ਕੋਹਲੀ ਤੋਂ ਉਨ੍ਹਾਂ ਦੀਆਂ ਨਜ਼ਦੀਕੀਆਂ ਤੱਦ ਵੀ ਲੋਕਾਂ ਨੂੰ ਪਤਾ ਸੀ। ਪਰ ਉਨ੍ਹਾਂ ਕੋਚ ਦੀ ਚੋਣ ਦੇ ਸਮੇਂ 'ਚ ਰਵੀ ਸ਼ਾਸਤਰੀ ਦੀ ਜਗ੍ਹਾ ਅਨਿਲ ਕੁੰਬਲੇ ਨੂੰ ਚੁਣਿਆ ਸੀ। ਸਚਿਨ ਤੇਂਦੁਲਕਰ ਅਤੇ ਸੌਰਵ ਗਾਂਗੁਲੀ ਦੋਵੇਂ ਹੀ ਭਾਰਤੀ ਟੀਮ ਦੇ ਕਪਤਾਨ ਰਹਿ ਚੁੱਕੇ ਹਨ। ਲਕਸ਼ਮਣ ਵੀ ਭਾਰਤੀ ਟੀਮ ਦੇ ਅਹਿਮ ਖਿਡਾਰੀਆਂ 'ਚ ਰਹੇ ਹਨ। ਇਨ੍ਹਾਂ ਤਿੰਨਾਂ ਸਾਬਕਾ ਧਾਕੜ ਖਿਡਾਰੀਆਂ ਨੂੰ ਪਤਾ ਹੈ ਕਿ ਇਕ ਕਾਮਯਾਬ ਟੀਮ ਦੇ ਲਈ ਕੋਚ ਦੀ ਕੀ ਅਹਿਮੀਅਤ ਹੈ ਅਤੇ ਉਸ ਦਾ ਰੋਲ ਕੀ ਹੁੰਦਾ ਹੈ। ਹੁਣ ਇਕ ਸਾਲ ਬਾਅਦ ਗੱਲ ਫਿਰ ਘੁੰਮ-ਫਿਰ ਕੇ ਉੱਥੇ ਆ ਗਈ ਹੈ ਜਦੋਂ ਇਕ ਵਾਰ ਫਿਰ ਰਵੀ ਸ਼ਾਸਤਰੀ ਨੇ ਕੋਚ ਦਾ ਦਾਅਵਾ ਠੋਕਿਆ ਹੈ। ਇਸ ਵਾਰ ਫਰਕ ਇਹ ਹੈ ਕਿ ਅਨਿਲ ਕੁੰਬਲੇ ਦਾਅਵੇਦਾਰ ਨਹੀਂ ਹਨ, ਉਹ ਇਸ ਜ਼ਿੰਮੇਵਾਰੀ ਨੂੰ ਕੁਝ ਦਿਨਾਂ ਪਹਿਲਾਂ ਹੀ ਭਾਰੀ ਮਨ ਨਾਲ ਛੱਡ ਚੁੱਕੇ ਹਨ। 

ਕੁੰਬਲੇ ਜਿਸ ਤਰ੍ਹਾਂ ਨਾਲ ਕੋਚ ਦੀ ਜ਼ਿੰਮੇਵਾਰੀ ਛੱਡ ਕੇ ਗਏ ਹਨ, ਉਸ ਤੋਂ ਬਾਅਦ ਵਿਰਾਟ ਦੀ ਕਾਰਜਸ਼ੈਲੀ ਦੀ ਆਲੋਚਨਾ ਹੋਈ ਹੈ। ਉਨ੍ਹਾਂ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ ਹਨ। ਕੁੰਬਲੇ ਦੀ ਕਾਬਲੀਅਤ ਨੂੰ ਲੈ ਕੇ ਕੋਈ ਸਵਾਲ ਨਹੀਂ ਖੜ੍ਹਾ ਕਰ ਸਕਦਾ। ਉਨ੍ਹਾਂ ਜਾਣ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਨਾਲ ਜਿਸ ਤਰ੍ਹਾਂ ਦੇ ਰਿਸ਼ਤਿਆਂ ਨੂੰ ਜਨਤਕ ਕੀਤਾ ਉਹ ਸਚਿਨ-ਸੌਰਵ ਅਤੇ ਲਕਸ਼ਮਣ ਨੂੰ ਵੀ ਪਤਾ ਹੈ। ਕੋਈ ਨਹੀਂ ਜਾਣਦਾ ਕਿ ਇਨ੍ਹਾਂ ਧਾਕੜ ਖਿਡਾਰੀਆਂ ਦੇ ਮਨ 'ਚ ਅਜੇ ਕੀ ਹੈ। ਸਹਿਵਾਗ ਦੀ ਦਾਅਵੇਦਾਰੀ ਵੀ ਪੂਰੇ ਮਾਮਲੇ ਨੂੰ ਦਿਲਚਸਪ ਬਣਾ ਰਹੀ ਹੈ। ਉਹ ਵੀ ਤੱਦ ਜਦ ਕਿ ਇਹ ਗੱਲ ਹਰ ਕਿਸੇ ਦੀ ਸਮਝ 'ਚ ਆ ਰਹੀ ਹੈ ਕਿ ਵਿਰਾਟ ਕੋਹਲੀ ਰਵੀ ਸ਼ਾਸਤਰੀ ਦੇ ਨਾਂ 'ਤੇ ਅੜ ਗਏ ਹਨ।