ਸਮਿਥ ਦੇ ਹੰਝੂਆਂ ਨਾਲ ਪਿਘਲਿਆ ਕ੍ਰਿਕਟ ਜਗਤ, ਰੋਹਿਤ ਨੇ ਜਤਾਈ ਹਮਦਰਦੀ

03/30/2018 12:59:58 AM

ਨਵੀਂ ਦਿੱਲੀ— ਬਾਲ ਟੈਂਪਰਿੰਗ ਮਾਮਲੇ ਵਿਚ ਦੋਸ਼ੀ ਪਾਏ ਜਾਣ ਤੋਂ ਬਾਅਦ ਅਰਸ਼ ਤੋਂ ਫਰਸ਼ 'ਤੇ ਆਏ ਆਸਟਰੇਲੀਆਈ ਬੱਲੇਬਾਜ਼ ਸਟੀਵ ਸਮਿਥ ਨੇ ਵਤਨ ਪਰਤਣ 'ਤੇ ਦੇਸ਼ ਤੋਂ ਮੁਆਫੀ ਮੰਗਦਿਆਂ ਕਿਹਾ ਕਿ ਉਹ ਆਪਣੀ ਇੱਜ਼ਤ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰੇਗਾ।
ਸਿਡਨੀ ਪਰਤਿਆ ਸਮਿਥ ਵੀਰਵਾਰ ਨੂੰ ਪਹਿਲੀ ਵਾਰ ਮੀਡੀਆ ਨਾਲ ਰੂ-ਬ-ਰੂ ਹੋਇਆ ਤੇ ਇਸ ਦੌਰਾਨ ਉਹ ਹੰਝੂਆਂ ਵਿਚ ਡੁੱਬ ਗਿਆ। ਪੱਤਰਕਾਰ ਸੰਮੇਲਨ ਦੌਰਾਨ ਵਾਰ-ਵਾਰ ਉਸਦੀਆਂ ਅੱਖਾਂ ਵਿਚੋਂ ਹੰਝੂ ਵਗਦੇ ਰਹੇ। ਵਿਸ਼ਵ ਕ੍ਰਿਕਟ ਦੇ ਸਭ ਤੋਂ ਸ਼ਾਨਦਾਰ ਖਿਡਾਰੀਆਂ 'ਚ ਇਕ ਸਟੀਵ ਸਮਿਥ ਨੂੰ ਇਸ ਤਰ੍ਹਾਂ ਰੋਦੇ ਦੇਖ ਕ੍ਰਿਕਟ ਜਗਤ ਨੇ ਉਸ ਤੋਂ ਹਮਦਰਦੀ ਜਤਾਈ ਹੈ। ਸੋਸ਼ਲ ਮੀਡੀਆ 'ਤੇ ਸਟੀਵ ਸਮਿਥ ਦਾ ਸਮਰਥਨ ਕਰਦੇ ਹੋਏ ਕਈ ਖਿਡਾਰੀਆਂ ਨੇ ਟਵੀਟ ਕੀਤੇ ਹਨ।

 

A post shared by Kevin Pietersen (@kp24) on


ਭਾਰਤੀ ਟੀਮ ਦੇ ਸਟਾਰ ਓਪਨਰ ਰੋਹਿਤ ਸ਼ਰਮਾ ਨੇ ਟਵੀਟ ਕਰ ਲਿਖਿਆ ਹੈ ਕਿ ਸਟੀਵ ਸਮਿਥ ਨੂੰ ਜੋਹਾਨਸਵਰਗ ਏਅਰਪੋਰਟ 'ਤੇ ਜਿਸ ਤਰ੍ਹਾਂ ਨਾਲ ਟ੍ਰੀਟ ਕੀਤਾ ਗਿਆ ਉਹ ਬਿਲਕੁਲ ਵੀ ਵਧੀਆ ਨਹੀਂ ਸੀ ਤੇ ਸਿਡਨੀ 'ਚ ਪੱਤਰਕਾਰ ਸੰਮੇਲਨ ਦੌਰਾਨ ਜਿਸ ਤਰ੍ਹਾਂ ਨਾਲ ਸਮਿਥ ਭਾਵੁਕ ਹੋਏ ਉਹ ਮੇਰੇ ਦਿਮਾਗ 'ਚ ਘੁੰਮ ਰਿਹਾ ਹੈ। ਖੇਡ ਵੀ ਭਾਵਨਾ ਬਹੁਤ ਮਹੱਤਵਪੂਰਨ ਹੈ। ਇਸ 'ਚ ਕੋਈ ਮਨ੍ਹਾਂ ਨਹੀਂ ਕਰਦਾ।


ਰੋਹਿਤ ਨੇ ਕਿਹਾ ਕਿ ਸਮਿਥ ਨੇ ਇਕ ਗਲਤੀ ਕੀਤੀ ਤੇ ਉਸ ਨੇ ਉਸ ਨੂੰ ਸਵੀਕਾਰ ਕਰ ਲਿਆ। ਮੇਰਾ ਇੱਥੇ ਬੈਠਕੇ ਆਸਟਰੇਲੀਆਈ ਬੋਰਡ ਦੇ ਫੈਸਲੇ 'ਤੇ ਸਵਾਲ ਚੁੱਕਣਾ ਨਾਜਾਇਜ਼ ਹੋਵੇਗਾ ਪਰ ਸਮਿਥ ਮਹਾਨ ਖਿਡਾਰੀ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਵਿਵਾਦ ਉਸ ਨੂੰ ਪਰਿਭਾਸ਼ਿਤ ਕਰਦਾ ਹੈ।