ਸਿੰਗਾਪੁਰ ਦੀ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਇਸ ਟੀਮ ਨੂੰ ਹਰਾ ਕੇ ਮਚਾਇਆ ਧਮਾਲ

09/30/2019 1:47:34 PM

ਸਪੋਰਟਸ ਡੈਸਕ— ਸਿੰਗਾਪੁਰ ਕ੍ਰਿਕਟ ਟੀਮ ਲਈ ਇਹ ਇਤਿਹਾਸਕ ਮੌਕਾ ਹੈ। ਉਨ੍ਹਾਂ ਨੇ ਆਈ.ਸੀ.ਸੀ. ਵੱਲੋਂ ਮਾਨਤਾ ਪ੍ਰਾਪਤ ਜ਼ਿੰਬਾਬਵੇ ਦੀ ਟੀਮ ਨੂੰ 4 ਦੌੜ ਨਾਲ ਹਰਾ ਦਿੱਤਾ ਹੈ। ਮੀਂਹ ਨਾਲ ਪ੍ਰਭਾਵਿਤ ਇਸ ਮੈਚ ਨੂੰ 18 ਓਵਰ ਦਾ ਕਰ ਦਿੱਤਾ ਗਿਆ ਸੀ। ਸਿੰਗਾਪੁਰ ਨੇ ਪਹਿਲੇ ਖੇਡਦੇ ਹੋਏ 9 ਵਿਕਟ 'ਤੇ 191 ਦੌੜਾਂ ਬਣਾਈਆਂ। ਕੋਈ ਵੀ ਬੱਲੇਬਾਜ਼ 50 ਦਾ ਅੰਕੜਾ ਨਹੀਂ ਛੂਹ ਸਕਿਆ, ਪਰ ਟੇਲੇਂਡਰਸ ਦੀ ਬਦੌਲਤ ਟੀਮ ਦਾ ਸਕੋਰ 180 ਦੇ ਪਾਰ ਹੋ ਸਕਿਆ। ਰੋਹਨ ਰੰਗਰਾਜ ਨੇ 22 ਗੇਂਦਾਂ 'ਚ 39 ਦੌੜਾਂ ਬਣਾਈਆਂ ਅਤੇ ਸੁਰੇਂਦਰਨ ਚੰਦਰਮੋਹਨ ਨੇ 23 ਦੌੜਾਂ ਦੀ ਪਾਰੀ ਖੇਡੀ। ਦੋਵੇਂ ਹੀ ਓਪਨਰ ਇਕ ਓਵਰ 'ਚ ਆਊਟ ਹੋਏ। ਅਤ੍ਰਿਕਾ ਦੱਤਾ ਵੀ 7 ਦੌੜਾਂ ਬਣਾ ਕੇ ਆਊਟ ਹੋਏ। ਡੇਵਿਡ ਅਤੇ ਮਨਪ੍ਰੀਤ ਸਿੰਘ ਦੀ 41-41 ਦੌੜਾਂ ਦੀਆਂ ਪਾਰੀਆਂ ਨੇ ਚੁਣੌਤੀਪੂਰਨ ਸਕੋਰ ਬਣਾਉਣ 'ਚ ਮਦਦ ਕੀਤੀ। ਜ਼ਿੰਬਾਬਵੇ ਵੱਲ ਰੀਆਨ ਬਰਲ ਨੇ ਤਿੰਨ ਵਿਕਟ ਲਏ।

182 ਦੌੜਾਂ ਦਾ ਪਿੱਛਾ ਕਰਦੇ ਹੋਏ ਜ਼ਿੰਬਾਬਵੇ ਨੇ 22 ਦੌੜਾਂ 'ਤੇ ਪਹਿਲੀ ਵਿਕਟ ਗੁਆ ਦਿੱਤੀ। ਬ੍ਰਾਇਨ ਚਾਰੀ 2 ਦੌੜਾਂ ਬਣਾ ਕੇ ਅਮਜ਼ਦ ਮਹਿਬੂਬ ਦੀ ਗੇਂਦ 'ਤੇ ਆਊਟ ਹੋ ਗਏ। ਰੇਗਿਸ ਚਕਬਾਵਾ ਅਤੇ ਸੀਨ ਵਿਲੀਅਮਸਨ ਵਿਚਾਲੇ 39 ਦੌੜਾਂ ਦੀ ਹਿੱਸੇਦਾਰੀ ਹੋਈ। ਪਰ ਸੇਲਾਡੋਰ ਵਿਜੇਕੁਮਾਰ ਨੇ ਚਕਬਾਵਾ ਨੂੰ 48 ਦੌੜਾਂ 'ਤੇ ਆਊਟ ਕਰ ਦਿੱਤਾ। ਸੀਨ ਵਿਲੀਅਮਸਨ ਅਤੇ ਟਿੰਟੋਡਾ ਮੁਤੁੰਬੋਡਜੀ ਵਿਚਾਲੇ 79 ਦੌੜਾਂ ਦੀ ਹਿੱਸੇਦਾਰੀ ਹੋਈ। ਵਿਲੀਅਮਸਨ ਨੇ ਅਰਧ ਸੈਂਕੜਾ ਲਗਾਇਆ। ਅਜਿਹਾ ਲਗ ਰਿਹਾ ਸੀ ਕਿ ਜ਼ਿੰਬਾਬਵੇ ਜਿੱਤ ਵੱਲ ਵੱਧ ਰਿਹਾ ਹੈ ਪਰ ਵਿਲੀਅਮਸਨ ਅਤੇ ਮੁਤੁੰਬੋਡਜੀ ਨੇ ਵਿਕਟ ਲੈ ਕੇ ਸਿੰਗਾਪੁਰ ਗੇਮ 'ਚ ਵਾਪਸ ਆ ਗਿਆ। ਜਦੋਂ ਟੀਮ ਨੂੰ ਜਿੱਤ ਲਈ 40 ਦੌੜਾਂ ਦੀ ਜ਼ਰੂਰਤ ਸੀ ਤਾਂ ਜ਼ਿੰਬਾਬਵੇ ਨੇ ਨਿਯਮਿਤ ਵਕਫੇ ਤਕ ਵਿਕਟ ਗੁਆਉਣਾ ਜਾਰੀ ਰਖਿਆ ਅਤੇ 4 ਦੌੜਾਂ ਨਾਲ ਮੈਚ ਹਾਰ ਗਏ।

Tarsem Singh

This news is Content Editor Tarsem Singh