ਸਿੰਧੂ ਨੂੰ ਹੋਇਆ ਇਕ ਸਥਾਨ ਦਾ ਨੁਕਸਾਨ, ਪ੍ਰਣੀਤ ਟਾਪ-10 ''ਚੋਂ ਬਾਹਰ

03/17/2020 9:19:08 PM

ਨਵੀਂ ਦਿੱਲੀ— ਵਿਸ਼ਵ ਚੈਂਪੀਅਨ ਪੀ. ਵੀ. ਸਿੰਧੂ ਨੂੰ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ 'ਚ ਹਾਰਨ ਦਾ ਨੁਕਸਾਨ ਇਕ ਸਥਾਨ ਦੀ ਗਿਰਾਵਟ ਦੇ ਨਾਲ ਝਲਣਾ ਪਿਆ ਹੈ ਜਦਕਿ ਬੀ ਸਾਈ ਪ੍ਰਣੀਤ ਟਾਪ-10 'ਚੋਂ ਬਾਹਰ ਹੋ ਗਿਆ ਹੈ। ਸਿੰਧੂ ਨੂੰ ਕੁਆਰਟਰ ਫਾਈਨਲ 'ਚ ਜਾਪਾਨ ਦੀ ਨੋਜੋਮੀ ਓਕੁਹਾਰਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿੰਧੂ ਹੁਣ 6ਵੇਂ ਸਥਾਨ 'ਤੋਂ 7ਵੇਂ ਸਥਾਨ 'ਤੇ ਪਹੁੰਚ ਗਈ ਹੈ ਜਦਕਿ ਸਪੇਨ ਦੀ ਕੈਰੋਲਿਨਾ ਮਾਰਿਨ ਇਕ ਸਥਾਨ ਦੇ ਸੁਧਾਰ ਨਾਲ 6ਵੇਂ ਸਥਾਨ 'ਤੇ ਪਹੁੰਚ ਗਈ ਹੈ। ਆਲ ਇੰਗਲੈਂਡ 'ਚ ਤੀਜੀ ਵਾਰ ਚੈਂਪੀਅਨ ਬਣੀ ਚੀਨੀ ਤਾਈਪੇ ਦੀ ਤਾਈ ਯੂ ਯਿੰਗ ਨੇ ਫਿਰ ਤੋਂ ਨੰਬਰ ਇਕ ਸਥਾਨ ਹਾਸਲ ਕਰ ਲਿਆ। ਯੂ ਯਿੰਗ ਨੇ ਫਾਈਨਲ 'ਚ ਚੀਨ ਦੀ ਚੇਨ ਯੂ ਫੇਈ ਨੂੰ ਹਰਾਇਆ ਸੀ। ਫੇਈ ਆਪਣਾ ਨੰਬਰ ਇਕ ਸਥਾਨ ਗੁਆ ਕੇ ਦੂਜੇ ਨੰਬਰ 'ਤੇ ਖਿਸਕ ਗਈ ਹੈ ਜਦਕਿ ਯੂ ਯਿੰਗ ਫਿਰ ਚੋਂ ਚੋਟੀ ਦੇ ਸਥਾਨ 'ਤੇ ਬਰਕਰਾਰ ਹੋ ਗਈ ਹੈ। ਟੂਰਨਾਮੈਂਟ ਦੇ ਪਹਿਲੇ ਰਾਊਂਡ 'ਚੋਂ ਬਾਹਰ ਹੋਣ ਵਾਲੀ ਭਾਰਤ ਦੀ ਸਾਇਨਾ ਨੇਹਵਾਲ 20ਵੇਂ ਸਥਾਨ 'ਤੇ ਬਣੀ ਹੋਈ ਹੈ। ਪੁਰਸ਼ ਸਿੰਗਲ 'ਚ ਬੀ ਸਾਈ ਪ੍ਰਣੀਤ ਤਿੰਨ ਸਥਾਨ ਹੇਠਾ ਖਿਸਕੇ 13ਵੇਂ ਨੰਬਰ ਪਹੁੰਚ ਗਿਆ ਹੈ ਜਦਕਿ ਕਿਦਾਂਬੀ ਸ਼ੀਕਾਂਤ ਦਾ 14ਵਾਂ ਸਥਾਨ ਬਰਕਰਾਰ ਹੈ। ਪਰੂਲੱਸੀ ਕਸ਼ਯਪ ਵੀ 24ਵੇਂ ਨੰਬਰ 'ਤੇ ਬਣਿਆ ਹੋਇਆ ਹੈ।

Gurdeep Singh

This news is Content Editor Gurdeep Singh