ਦੁਬਈ ਵਿਚ ਇਤਿਹਾਸ ਰਚਣ ''ਚ ਅਸਫਲ ਰਹੀ ਸਿੰਧੂ

12/17/2017 10:44:51 PM

ਦੁਬਈ— ਓਲੰਪਿਕ ਤੇ ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ 10 ਲੱਖ ਡਾਲਰ ਦੀ ਇਨਾਮੀ ਰਾਸ਼ੀ ਵਾਲੇ ਦੁਬਈ ਸੁਪਰ ਸੀਰੀਜ਼ ਫਾਈਨਲਸ ਬੈਡਮਿੰਟਨ ਟੂਰਨਾਮੈਂਟ 'ਚ ਐਤਵਾਰ ਜਾਪਾਨ ਦੀ ਅਕਾਨੇ ਯਾਮਾਗੁਚੀ ਤੋਂ ਸਖਤ ਸੰਘਰਸ਼ 'ਚ ਹਾਰ ਕੇ ਖਿਤਾਬ ਜਿੱਤਣ 'ਚ ਅਸਫਲ ਰਹੀ।
ਵਿਸ਼ਵ ਰੈਂਕਿੰਗ 'ਚ ਤੀਜੇ ਨੰਬਰ ਦੀ ਸਿੰਧੂ ਨੇ ਦੂਜੇ ਨੰਬਰ ਦੀ ਯਾਮਾਗੁਚੀ ਤੋਂ ਪਹਿਲੀ ਗੇਮ ਜਿੱਤ ਲਈ ਪਰ ਅਗਲੀਆਂ 2 ਗੇਮਜ਼ ਹਾਰ ਕੇ ਖਿਤਾਬ ਜਿੱਤਣ ਦਾ ਮੌਕਾ ਗੁਆ ਬੈਠੀ। 
ਜਾਪਾਨੀ ਖਿਡਾਰਨ ਨੇ 1 ਘੰਟੇ 34 ਮਿੰਟ 'ਚ 15-21, 21-12, 21-19 ਨਾਲ ਮੁਕਾਬਲਾ ਜਿੱਤ ਕੇ ਸਿੰਧੂ ਤੋਂ ਗਰੁੱਪ ਪੜਾਅ 'ਚ ਮਿਲੀ ਹਾਰ ਦਾ ਨਾ ਸਿਰਫ ਬਦਲਾ ਲਿਆ ਬਲਕਿ ਸਾਲ ਦੇ ਇਸ ਆਖਰੀ ਟੂਰਨਾਮੈਂਟ 'ਚ ਖਿਤਾਬ ਵੀ ਆਪਣੇ ਨਾਂ ਕਰ ਲਿਆ।