ਸ਼ੁਭਮਨ ਨੇ ਵਨ ਡੇ ਨੂੰ ਬਣਾਇਆ ਟੀ-20, ਸ਼ਾਨਦਾਰ ਸਟ੍ਰਾਈਕ ਰੇਟ ਲਈ ਬਣੇ ''ਮੈਨ ਆਫ ਦਿ ਸੀਰੀਜ਼''

07/22/2019 12:08:19 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ-ਏ ਅਤੇ ਵੈਸਟਇੰਡੀਜ਼-ਏ  ਵਿਚਾਲੇ ਏਂਟੀਗੁਆ ਵਿਖੇ ਖੇਡੇ ਗਏ 5ਵੇਂ ਵਨ ਡੇ ਵਿਚ ਭਾਰਤ ਨੇ 8 ਵਿਕਟਾਂ ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਭਾਰਤ ਨੇ ਸੀਰੀਜ਼ 'ਤੇ 4-1 ਨਾਲ ਕਬਜਾ ਕਰ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਵੈਸਟਇੰਡੀਜ਼ 236 ਦੌੜਾਂ 'ਤੇ ਸਿਮਟ ਗਈ ਭਾਰਤ ਵੱਲੋਂ ਨਵਦੀਪ ਸੈਣੀ, ਦੀਪਕ ਚਾਹਰ ਅਤੇ ਰਾਹੁਲ ਚਾਹਰ ਨੇ 2-2 ਵਿਕਟਾਂ ਹਾਸਲ ਕੀਤੀਆਂ, ਉੱਥੇ ਹੀ ਖਲੀਲ ਅਹਿਮਦ ਅਤੇ ਅਕਸ਼ਰ ਪਟੇਲ ਨੂੰ 1-1 ਵਿਕਟ ਮਿਲੀ।

ਭਾਰਤ ਦੀ ਬੱਲੇਬਾਜ਼ੀ
236 ਦੇ ਜਵਾਬ ਵਿਚ ਭਾਰਤ ਵੱਲੋਂ ਰਿਤੁਰਾਜ ਗਾਇਕਵਾੜ ਨੇ 89 ਗੇਂਦਾਂ ਵਿਚ 99 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਿਸ ਵਿਚ 11 ਚੌਕੇ ਅਤੇ 3 ਛੱਕੇ ਸ਼ਾਮਲ ਰਹੇ। ਉੱਥੇ ਹੀ ਸ਼ੁਭਮਨ ਗਿਲ ਨੇ ਵੀ 8 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 40 ਗੇਂਦਾਂ ਵਿਚ 69 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਸ਼੍ਰੇਅਸ ਅਈਅਰ ਨੇ 64 ਗੇਂਦਾਂ ਵਿਚ ਅਜੇਤੂ 61 ਦੌੜਾਂ ਬਣਾ ਕੇ ਜਿੱਤ ਭਾਰਤ ਦੀ ਝੋਲੀ ਪਾ ਦਿੱਤੀ। ਰਿਤੁਰਾਜ ਨੂੰ ਸ਼ਾਨਦਾਰ ਬੱਲੇਬਾਜ਼ੀ ਲਈ 'ਮੈਨ ਆਫ ਦਿ ਮੈਚ' ਉੱਥੇ ਹੀ 'ਮੈਨ ਆਫ ਦਿ ਸੀਰੀਜ਼' ਜਾ ਖਿਤਾਬ ਦਿੱਤਾ ਗਿਆ।