ਯੂਥ ਕ੍ਰਿਕਟ ਦੇ 'ਬ੍ਰੈਡਮੈਨ' ਕਹੇ ਜਾਂਦੇ ਹਨ ਸ਼ੁਭਮਨ ਗਿੱਲ, ਸਿਰ੍ਹਾਣੇ ਰੱਖ ਕੇ ਸੌਂਦੇ ਸਨ ਬੈਟ-ਬਾਲ

06/02/2023 1:56:18 PM

ਸਪੋਰਟਸ ਡੈਸਕ- ਯੂਥ ਕ੍ਰਿਕਟ ਦੇ 'ਬ੍ਰੈਡਮੈਨ' ਕਹੇ ਜਾਂਦੇ ਹਨ ਗੁਜਰਾਤ ਟਾਈਟਨਜ਼ ਦੇ ਓਪਨਰ ਸ਼ੁਭਮਨ ਗਿੱਲ ਨੇ ਆਈ.ਪੀ.ਐੱਲ. ਸੀਜ਼ਨ 2023 ਵਿੱਚ 17 ਮੈਚਾਂ ਵਿੱਚ 890 ਦੌੜਾਂ ਬਣਾ ਕੇ ਓਰੇਂਜ ਕੈਪ ਜਿੱਤੀ ਹੈ। ਪੂਰੇ ਸੀਜ਼ਨ ਦੌਰਾਨ ਗਿੱਲ ਦੀ ਬੱਲੇਬਾਜ਼ੀ ਦੀ ਤਾਰੀਫ ਹੋਈ। ਸ਼ੁਭਮਨ ਗਿੱਲ ਹੁਣ ਆਈ.ਪੀ.ਐੱਲ. ਇਤਿਹਾਸ ਵਿੱਚ ਵਿਰਾਟ ਕੋਹਲੀ ਤੋਂ ਬਾਅਦ ਇੱਕ ਸੀਜ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਦੂਜੇ ਖਿਡਾਰੀ ਬਣ ਗਏ ਹਨ। ਗਿੱਲ ਦੀ ਇਸ ਉਪਲੱਬਧੀ ਪਿੱਛੇ ਕਈ ਸਾਲਾਂ ਦੀ ਸਖ਼ਤ ਮਿਹਨਤ ਹੈ। 

ਇਹ ਵੀ ਪੜ੍ਹੋ: ...ਜਦੋਂ ਮੰਚ 'ਤੇ ਲੜਖੜਾ ਕੇ ਡਿੱਗੇ ਅਮਰੀਕੀ ਰਾਸ਼ਟਰਪਤੀ ਬਾਈਡੇਨ, ਵੇਖੋ ਵੀਡੀਓ

ਸ਼ੁਭਮਨ ਗਿੱਲ ਕ੍ਰਿਕਟ ਦੇ ਇੰਨੇ ਦੀਵਾਨੇ ਹਨ ਕਿ ਦਿਨ ਭਰ ਖੇਡਦੇ ਅਤੇ ਰਾਤ ਨੂੰ ਬੈਟ ਅਤੇ ਬਾਲ ਸਿਰਹਾਣੇ ਰੱਖ ਕੇ ਸੌਂਦੇ ਸਨ। ਸ਼ੁਭਮਨ ਦੇ ਪ੍ਰੋਫੈਸ਼ਨਲ ਕਰੀਅਰ ਦੀ ਸ਼ੁਰੂਆਤ 2017 ਵਿਚ ਪੰਜਾਬ ਰਣਜੀ ਟੀਮ ਨਾਲ ਹੋਈ। 2017 ਵਿਚ ਹੀ ਇਨ੍ਹਾਂ ਨੂੰ ਅੰਡਰ-19 ਦੀ ਕ੍ਰਿਕਟ ਟੀਮ ਲਈ ਉਪ-ਕਪਤਾਨ ਵਜੋਂ ਚੁਣਿਆ ਗਿਆ। 2018 ਵਿਚ ਹੋਏ ਅੰਡਰ-19 ਵਿਸ਼ਵ ਕੱਪ ਵਿਚ ਭਾਰਤ ਵੱਲੋਂ 372 ਦੌੜਾਂ ਬਣਾ ਕੇ ਉਹ ਲੀਡਿੰਗ ਰਨ-ਸਕੋਰਰ ਰਹੇ। ਉਨ੍ਹਾਂ ਨੂੰ ਪਲੇਅਰ ਆਫ਼ ਦਿ ਸੀਰੀਜ਼ ਵੀ ਘੋਸ਼ਿਤ ਕੀਤਾ ਗਿਆ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦੇ ਹੋਏ ਆਈ.ਪੀ.ਐੱਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ ਨੇ 1.8 ਕਰੋੜ ਰੁਪਏ ਵਿਚ ਆਪਣੇ ਕੈਂਪ ਵਿਚ ਸ਼ਾਮਲ ਕਰ ਲਿਆ। ਹਾਲਾਂਕਿ 2022 ਤੋਂ ਗੁਜਰਾਟ ਟਾਈਟਨਜ਼ ਵੱਲੋਂ ਖੇਡਦੇ ਹੋਏ ਗਿੱਲ ਨੇ ਆਈ.ਪੀ.ਐੱਲ. ਵਿਚ ਵੱਖ ਪਛਾਣ ਬਣਾਈ। ਭਾਰਤੀ ਟੀਮ ਲਈ 2019 ਵਿਚ ਵਨਡੇ, 2022 ਵਿਚ ਟੈਸਟ ਅਤੇ 2023 ਵਿਚ ਟੀ-20 ਡੈਬਿਊ ਕੀਤਾ। ਉਹ ਵਨਡੇ ਕ੍ਰਿਕਟ ਵਿੱਚ ਦੋਹਰਾ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਕ੍ਰਿਕਟਰ ਹਨ।

ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਦੁਖ਼ਦਾਈ ਖ਼ਬਰ, ਕਾਰ ਹਾਦਸੇ 'ਚ ਭਾਰਤੀ ਵਿਅਕਤੀ ਦੀ ਦਰਦਨਾਕ ਮੌਤ

ਗਿੱਲ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇ ਪਿਤਾ ਲਖਵਿੰਦਰ ਸਿੰਘ ਨੇ ਫਾਜ਼ਿਲਕਾ ਵਿਚ ਜ਼ਮੀਨ ਖ਼ਰੀਦੀ ਸੀ, ਜਿੱਥੇ ਗਿੱਲ ਅਭਿਆਸ ਕਰਦੇ ਸਨ। ਲਖਵਿੰਦਰ ਸਿੰਘ ਮੁਤਾਬਕ ਉਨ੍ਹਾਂ ਨੇ ਆਪਣੇ ਪੁੱਤਰ ਦੇ ਹੁਨਰ ਨੂੰ ਪਛਾਣਿਆ ਅਤੇ ਪਿੰਡ ਵਿਚ ਖੇਤੀ ਛੱਡ ਦਿੱਤੀ ਅਤੇ ਆਪਣੇ ਪੁੱਤਰ ਨੂੰ ਪੇਸ਼ੇਵਰ ਕ੍ਰਿਕਟਰ ਬਣਾਉਣ ਲਈ ਮੋਹਾਲੀ ਲੈ ਆਏ। ਇੱਥੇ ਮੋਹਾਲੀ ਸਟੇਡੀਅਮ ਦੇ ਪਿੱਛੇ ਇਕ ਅਕੈਡਮੀ ਵਿਚ ਗਿੱਲ ਦਾ ਦਾਖ਼ਲਾ ਕਰਾਇਆ, ਜਿੱਥੇ ਗਿੱਲ ਰੋਜ਼ਾਨਾ ਸਵੇਰੇ 4 ਵਜੇ ਅਭਿਆਸ ਲਈ ਜਾਂਦੇ। 2019 ਵਿਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਟੀਮ ਦੇ ਨਿਊਜ਼ਲੈਂਡ ਦੌਰੇ ਲਈ ਸ਼ੁਭਮਨ ਗਿੱਲ ਦੀ ਚੋਣ ਟੀਮ ਵਿਚ ਕੀਤੀ ਗਈ। ਸ਼ੁਭਮਨ ਗਿੱਲ ਦੇ 2019 ਵਿਚ ਭਾਰਤੀ ਟੀਮ ਲਈ ਵਨਡੇ ਡੈਬਿਊ ਕੀਤਾ। ਹਾਲਾਂਕਿ ਉਨ੍ਹਾਂ ਨੇ ਪਹਿਲਾ ਸੈਂਕੜਾ ਅਗਸਤ 2022 ਵਿਚ ਜ਼ਿੰਬਾਬਵੇ ਖ਼ਿਲਾਫ਼ ਲਗਾਇਆ ਪਰ ਇਸ ਤੋਂ ਬਾਅਦ ਸ਼ੁਭਮਨ ਦਸੰਬਰ 2023 ਵਿਚ ਪਹਿਲਾ ਟੈਸਟ ਸੈਂਕੜਾ, ਜਨਵਰੀ ਵਿਚ 3 ਵਨਡੇ ਸੈਂਕੜੇ ਅਤੇ ਫਿਰ ਫਰਵਰੀ ਵਿਚ ਟੀ-20 ਸੈਂਕੜਾ ਲਗਾ ਚੁੱਕੇ ਹਨ। ਗਿੱਲ ਨੂੰ 2013-14 ਅਤੇ 2014-15 ਵਿਚ ਬੀ.ਸੀ.ਸੀ.ਆਈ. ਦਾ ਬੈਸਟ ਜੂਨੀਅਰ ਕ੍ਰਿਕਟਰ ਦਾ ਐਵਾਰਡ ਮਿਲ ਚੁੱਕਾ ਹੈ। 

ਇਹ ਵੀ ਪੜ੍ਹੋ: ISIS ਨੇ 'ਦਿ ਕੇਰਲਾ ਸਟੋਰੀ' ਦੀ ਸਕ੍ਰੀਨਿੰਗ 'ਤੇ ਥੀਏਟਰ ਮਾਲਕ ਨੂੰ ਦਿੱਤੀ ਧਮਕੀ, ਕਿਹਾ-ਬੰਬ ਨਾਲ ਉਡਾ ਦਿਆਂਗੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry