ਸ਼ੁਭੰਕਰ ਨੇ ਕਤਰ ਮਾਸਟਰਸ ''ਚ ਤਿੰਨ ਅੰਡਰ ਨਾਲ ਸ਼ੁਰੂਆਤ ਕੀਤੀ

02/23/2018 9:30:22 AM

ਦੋਹਾ, (ਬਿਊਰੋ)— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਅੱਜ ਇੱਥੇ ਕਮਰਸ਼ੀਅਲ ਬੈਂਕ ਕਤਰ ਮਾਸਟਰਸ ਦੇ ਸ਼ੁਰਾਤੀ ਦੌਰ 'ਚ ਡਬਲ ਬੋਗੀ ਤੋਂ ਉਬਰ ਕੇ ਤਿੰਨ ਅੰਡਰ 69 ਦਾ ਕਾਰਡ ਖੇਡਿਆ। ਸ਼ੁਭੰਕਰ ਨੇ ਇਕ ਡਬਲ ਬੋਗੀ ਤੋਂ ਉਬਰ ਕੇ ਤਿੰਨ ਅੰਡਰ 69 ਦਾ ਕਾਰਡ ਖੇਡਿਆ। 

ਸ਼ੁਭੰਕਰ ਨੇ ਇਕ ਡਬਲ ਬੋਗੀ ਤੋਂ ਉਭਰ ਕੇ ਪੰਜ ਬਰਡੀ ਲਗਾਈ ਜਿਸ ਨਾਲ ਉਹ ਸੰਯੁਕਤ ਤੌਰ 'ਤੇ 38ਵੇਂ ਸਥਾਨ 'ਤੇ ਹਨ। ਇਹ 21 ਸਾਲਾ ਦੋ ਮਹੀਨੇ ਤੋਂ ਵੀ ਘੱਟ ਸਮੇਂ 'ਚ ਦੋ ਜਿੱਤ ਦੀ ਬਦੌਲਤ ਯੂਰਪੀ ਅਤੇ ਏਸ਼ੀਆ ਟੂਰ ਦੋਹਾਂ ਦੀ ਆਰਡਰ ਆਫ ਮੈਰਿਟ 'ਚ ਚੋਟੀ 'ਤੇ ਹੈ ਪਰ ਇਕ ਹੋਰ ਭਾਰਤੀ ਗੋਲਫਰ ਐੱਸ.ਐੱਸ.ਪੀ. ਚੌਰਸੀਆ ਦੇ ਲਈ ਚੀਜ਼ਾਂ ਸਹੀ ਨਹੀਂ ਰਹੀਆਂ। ਉਨ੍ਹਾਂ ਨੇ ਇਕ ਓਵਰ 73 ਦਾ ਕਾਰਡ ਖੇਡਿਆ ਅਤੇ ਉਹ ਸੰਯੁਕਤ 105ਵੇਂ ਸਥਾਨ 'ਤੇ ਹਨ। ਇਸ ਨਾਲ ਉਨ੍ਹਾਂ 'ਤੇ ਕੱਟ ਤੋਂ ਖੁੰਝਣ ਦਾ ਖਤਰਾ ਮੰਡਰਾ ਰਿਹਾ ਹੈ।