ਅਬੁ ਧਾਬੀ ਗੋਲਫ ਚੈਂਪੀਅਨਸ਼ਿਪ : ਸ਼ੁਭੰਕਰ ਸਾਂਝੇ 49ਵੇਂ ਸਥਾਨ ''ਤੇ ਪਹੁੰਚੇ

01/17/2020 9:33:53 AM

ਅਬੂਧਾਬੀ— ਭਾਰਤੀ ਗੋਲਫਰ ਸ਼ੁਭੰਕਰ ਸ਼ਰਮਾ ਨੇ ਵੀਰਵਾਰ ਨੂੰ ਇੱਥੇ ਅਬੂ ਧਾਬੀ ਐੱਚ. ਐੱਸ. ਬੀ. ਸੀ. ਗੋਲਫ ਚੈਂਪੀਅਨਸ਼ਿਪ ਦੇ ਪਹਿਲੇ ਦੌਰ 'ਚ ਇਕ ਅੰਡਰ 71 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਾਂਝੇ ਤੌਰ 'ਤੇ 49ਵੇਂ ਸਥਾਨ ' ਤੇ ਹਨ। ਸ਼ੁਭੰਕਰ 14 ਹੋਲ ਤਕ ਦੋ ਅੰਡਰ 'ਤੇ ਬਣੇ ਹੋਏ ਸਨ ਪਰ ਪੰਜ ਫੀਟ ਦੀ ਦੂਰੀ 'ਤੇ ਦੋ ਪੁੱਟ ਖੁੰਝਣ 'ਤੇ ਉਹ ਬੋਗੀ ਕਰ ਬੈਠੇ ਜਿਸ ਨਾਲ ਉਹ ਕਾਫੀ ਨਿਰਾਸ਼ ਸਨ।

ਹਾਂਗਕਾਂਗ ਓਪਨ ਦੇ ਜੇਤੂ ਆਸਟਰੇਲੀਆ ਦੇ ਵੇਡ ਓਰਮਸਬਾਈ, ਡੈਨੀ ਵਿਲੇਟ, ਟਾਮੀ ਫਲਾਈਵੁਡ ਅਤੇ ਪੈਟ੍ਰਿਕ ਕੈਂਟਲੇ ਦੇ ਨਾਲ ਸਾਂਝੇ ਤੌਰ 'ਤੇ ਬੜ੍ਹਤ ਬਣਾਏ ਹਨ। ਹੋਰਨਾਂ ਭਾਰਤੀਆਂ 'ਚ ਗਗਨਜੀਤ ਭੁੱਲਰ ਦਾ ਦਿਨ ਕਾਫੀ ਖਰਾਬ ਰਿਹਾ ਜਿਨ੍ਹਾਂ ਨੇ 7 ਓਵਰ 79 ਦਾ ਕਾਰਡ ਖੇਡਿਆ ਅਤੇ ਕੱਟ ਹਾਸਲ ਕਰਨ ਲਈ ਉਨ੍ਹਾਂ ਨੂੰ ਦੂਜੇ ਦਿਨ ਸਖਤ ਮਿਹਨਤ ਕਰਨੀ ਹੋਵੇਗੀ।

Tarsem Singh

This news is Content Editor Tarsem Singh