ਏਸ਼ੀਆਈ ਐਥਲੈਟਿਕਸ ਦੇ ਸ਼ੁਭਾਂਕਰ ਆਲੀ ਦੀ ਰੈਲੀ ਰਵਾਨਾ

06/13/2017 5:48:02 AM

ਭੁਵਨੇਸ਼ਵਰ— ਓਡਿਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਦੇ ਸ਼ੁਭਾਂਕਰ ਆਲੀ ਦੀ ਸੂਬੇ ਦੇ ਸਾਰੇ 30 ਜ਼ਿਲਿਆਂ ਲਈ ਰੈਲੀ ਨੂੰ ਸੋਮਵਾਰ ਝੰਡੀ ਦਿਖਾ ਕੇ ਰਵਾਨਾ ਕੀਤਾ। ਭੁਵਨੇਸ਼ਵਰ ਵਿਚ 6 ਤੋਂ 9 ਜੁਲਾਈ ਤਕ ਹੋਣ ਵਾਲੀ 22ਵੀਂ ਏਸ਼ੀਆਈ ਐਥਲੈਟਿਕਸ ਮੀਟ ਦਾ ਅਧਿਕਾਰਤ ਸ਼ੁਭਾਂਕਰ ਆਲੀ ਹੈ, ਜਿਹੜਾ ਇਕ ਸਮੁੰਦਰੀ ਕੱਛੂਕੁੰਮਾ ਹੈ। ਇਸ ਆਯੋਜਨ  ਪ੍ਰਤੀ ਜਾਗਰੂਕਤਾ ਲਿਆਉਣ ਤੇ ਇਸ ਦੇ ਪ੍ਰਚਾਰ ਲਈ ਆਲੀ ਨੂੰ ਸੂਬੇ ਦੇ ਸਾਰੇ 30 ਜ਼ਿਲਿਆਂ 'ਚ ਲਿਜਾਇਆ ਜਾਵੇਗਾ।
ਰੈਲੀ ਨੂੰ ਭੁਵਨੇਸ਼ਵਰ ਸਥਿਤ ਕਲਿੰਗਾ ਸਟੇਡੀਅਮ 'ਚ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਇਥੇ ਹੋਣੀ ਹੈ। ਇਸ ਦੇ ਲਈ ਇਸ ਨੂੰ ਪੂਰੀ ਤਰ੍ਹਾਂ ਨਾਲ ਨਵਾਂ ਬਣਾਇਆ ਗਿਆ ਹੈ ਤਾਂ ਕਿ ਇਸ ਨੂੰ ਮਹਾਦੀਪ ਦੇ ਪ੍ਰਮੁੱਖ ਟ੍ਰੈਕ ਤੇ ਫੀਲਡ ਆਯੋਜਨ ਦੀ ਮੇਜ਼ਬਾਨੀ ਕੀਤੀ ਜਾ ਸਕੇ।
ਇਸ ਮੌਕੇ ਪਟਨਾਇਕ ਨੇ ਕਿਹਾ ਕਿ 22ਵੀਂ ਏਸ਼ੀਆਈ ਚੈਂਪੀਅਨਸ਼ਿਪ ਭੁਵਨੇਸ਼ਵਰ 'ਚ ਹੁਣ ਤਕ ਦਾ ਸਭ ਤੋਂ ਵੱਡਾ ਖੇਡ ਆਯੋਜਨ ਹੋਵੇਗਾ, ਜਿਸ 'ਚ 45 ਦੇਸ਼ਾਂ ਦੇ ਐਥਲੀਟ ਹੋਣਗੇ। ਕੌਮਾਂਤਰੀ ਖੇਡ ਪ੍ਰਤੀਯੋਗਿਤਾਵਾਂ ਲਈ ਭੁਵਨੇਸ਼ਵਰ ਇਕ ਪਸੰਦੀਦਾ ਸਥਾਨ ਦੇ ਰੂਪ 'ਚ ਉੱਭਰਿਆ ਹੈ।