ਫਿਰਕੀ ਗੇਂਦਬਾਜ਼ ਮੋਂਟੀ ਸ਼੍ਰੀ ਦਰਬਾਰ ਸਾਹਿਬ ''ਚ ਹੋਏ ਨਤਮਸਤਕ, ਟਵਿੱਟਰ ''ਤੇ ਸਾਂਝੇ ਕੀਤੇ ਕੁੱਝ ਪਲ (ਵੀਡੀਓ)

05/23/2017 12:57:30 PM

ਅੰਮ੍ਰਿਤਸਰ — ਇੰਗਲਿਸ਼ ਟੀਮ ਚੋਂ ਬਾਹਰ ਚੱਲ ਰਹੇ ਭਾਰਤੀ ਮੂਲ ਦੇ ਫਿਰਕੀ ਗੇਂਦਬਾਜ ਮੋਂਟੀ ਪਨੇਸਰ ਇਸ ਸਮੇਂ ਭਾਰਤ ''ਚ ਹਨ। ਉਨ੍ਹਾਂ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨਾਂ ਚੋਂ ਇਕ ਸ਼੍ਰੀ ਦਰਬਾਰ ਸਾਹਿਬ ''ਚ ਮੱਥਾ ਟੇਕਿਆ। ਮੋਂਟੀ ਨੇ ਇੱਥੇ ਪਹਿਲਾਂ ਪਵਿੱਤਰ ਸਰੋਵਰ ''ਚ ਇਸ਼ਨਾਨ ਕੀਤਾ। 
Click on the see this video twitter.com/MontyPanesar/status/866014668229312512
ਮੋਂਟੀ ਨੇ ਆਪਣੇ ਇਸ ਦੌਰੇ ਦੇ ਕੁਝ ਵੀਡੀਓ 20 ਮਈ ਨੂੰ ਟਵਿੱਟਰ ''ਤੇ ਪੋਸਟ ਵੀ ਕੀਤੀਆਂ। ਪਹਿਲੀ ਵੀਡੀਓ ''ਚ ਮੋਂਟੀ ਨੇ ਸਫਰ ਕਰਦੇ ਹੋਏ ਦਿਸੇ। ਉਨ੍ਹਾਂ ਦੱਸਿਆ ਕਿ ਇੱਥੇ ਦਾ ਕਰਾਉਡ ਸ਼ਾਨਦਾਰ ਹੈ ਅਤੇ ਉਹ ਇਸ ਦੌਰੇ ਨੂੰ ਕਦੀ ਭੁੱਲ ਨਹੀਂ ਸਕਦੇ। ਇਸ ਤੋਂ ਬਾਅਦ ਦੂਜੀ ਵੀਡੀਓ ''ਚ ਉਹ ਦਰਬਾਰ ਸਾਹਿਬ ''ਚ ਇਸ਼ਨਾਨ ਕਰਦੇ ਦਿਸ ਰਹੇ ਹਨ। ਇਸ਼ਨਾਨ ਕਰਦੇ ਹੋਏ ਮੋਂਟੀ ਨੇ ਕਿਹਾ ਕਿ ਇੱਥੇ ਦਾ ਮਾਹੌਲ ਸ਼ਾਨਦਾਰ ਹੈ। ਇੱਥੇ ਆ ਕੇ ਮੋਂਟੀ ਆਪਣੇ ਆਪ ਨੂੰ ਕਾਫੀ ਕਿਸਮਤ ਵਾਲੇ ਸਮਝ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਇਕ ਸਿੱਖ ਹਨ ਅਤੇ ਉਨ੍ਹਾਂ ਨੂੰ ਸਿੱਖ ਹੋਣ ''ਤੇ ਮਾਣ ਹੈ। 
ਸਿੱਖਾਂ ਦੇ ਇਸ ਪਵਿੱਤਰ ਸਥਾਨ ''ਤੇ ਆ ਕੇ ਉਨ੍ਹਾਂ ਨੂੰ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ। ਇਸ ਤੋਂ ਬਾਅਦ ਤੀਜੀ ਵੀਡੀਓ ''ਚ ਮੋਂਟੀ ਨੇ ਦਰਬਾਰ ਸਾਹਿਬ ਦੀ ਪਰੀਕ੍ਰਮਾ ਕਰਦੇ ਹੋਏ ਕਿਹਾ ਕਿ ਇੱਥੇ ਹਜ਼ਾਰਾਂ ਦੀ ਗਿਣਤੀ ''ਚ ਲੋਕ ਮੱਥਾ ਟੇਕਣ ਆ ਰਹੇ ਹਨ ਅਤੇ ਉਨ੍ਹਾਂ ''ਚ ਸ਼ਾਮਲ ਹੋ ਕੇ ਉਸ ਨੂੰ ਕਾਫੀ ਚੰਗਾ ਲੱਗ ਰਿਹਾ ਹੈ। ਇਹ ਰਾਹਤ ਦੇਣ ਵਾਲੀ ਥਾਂ ਹੈ, ਜਿੱਥੇ ਆ ਕੇ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਰਹਿੰਦੀ।