ਇਕ ਵਾਰ ਫਿਰ ਇਸ ਖਿਡਾਰੀ ਦੀ ਬੱਲੇਬਾਜ਼ੀ ਤੋਂ ਖੁਸ਼ ਹੋਏ ਕੋਹਲੀ, ਤਰੀਫ 'ਚ ਕਹੀ ਇਹ ਵੱਡੀ ਗੱਲ

08/15/2019 1:34:14 PM

ਸਪੋਰਟਸ ਡੈਸਕ : ਵਿਰਾਟ ਕੋਹਲੀ ਤੇ ਸ਼ਰੇਅਸ ਅਈਅਰ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਦਮ 'ਤੇ ਭਾਰਤ ਨੇ ਬੁੱਧਵਾਰ ਨੂੰ ਮੈਚ 'ਚ ਮੀਂਹ ਦੇ ਰੁਕਾਵਟ ਕਾਰਨ ਵੈਸਟਇੰਡੀਜ਼ ਨੂੰ ਡਕਵਰਥ ਲੁਈਸ ਨਿਯਮ ਦੇ ਤਹਿਤ ਛੇ ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਦੀ ਵਨ-ਡੇ 'ਤੇ 2-0 ਨਾਲ ਕਬਜਾ ਕਰ ਲਿਆ। ਅਜਿਹੇ 'ਚ ਫਿਰ ਇਕ ਵਾਰ ਕਪਤਾਨ ਵਿਰਾਟ ਕੋਹਲੀ ਨੇ ਨੌਜਵਾਨ ਖਿਡਾਰੀ ਸ਼੍ਰੇਅਸ ਅਈਅਰ ਦੀ ਕਾਫੀ ਤਾਰੀਫ ਕੀਤੀ। 

ਇਸ ਜਿੱਤ ਤੋਂ ਬਾਅਦ ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ,  'ਸ਼੍ਰੇਅਸ ਅਈਅਰ ਨੇ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ ਉਸ ਨੇ ਮੈਚ 'ਚ ਮੇਰੇ 'ਤੋਂ ਦਬਾਅ ਘੱਟ ਕਰ ਦਿੱਤਾ। ਅਈਅਰ ਦੀ ਇਹ ਪਾਰੀ ਗੇਮ ਚੇਂਜਰ ਸੀ। ਅਸੀਂ ਚਾਹੁੰਦੇ ਹਾਂ ਕਿ ਖਿਡਾਰੀ ਵੱਖ-ਵੱਖ ਬੱਲੇਬਾਜ਼ੀ ਕ੍ਰਮ 'ਤੇ ਜ਼ਿਮੇਦਾਰੀ ਲਵੇਂ। ਉਨ੍ਹਾਂ ਨੇ ਅੱਗੇ ਕਿਹਾ, ਅਈਅਰ ਪੂਰੀ ਤਰ੍ਹਾਂ ਨਾਲ ਕੰਟਰੋਲ 'ਚ ਖੇਡਿਆ ਤੇ ਗੇਂਦਬਾਜ਼ਾ 'ਤੇ ਦਬਾਅ ਬਣਾਉਣ 'ਚ ਕਾਮਯਾਬ ਰਿਹਾ। ਉਸ ਨੇ ਚੰਗਾ ਪ੍ਰਦਰਸ਼ਨ ਕੀਤਾ।
ਕਪਤਾਨ ਨੇ ਇਸ ਗੱਲ 'ਤੇ ਵੀ ਜ਼ੋਰ ਦਿੱਤਾ ਕਿ ਲੜਕੇ ‍ਆਤਮ-ਵਿਸ਼ਵਾਸ ਨਾਲ ਭਰੇ ਹਨ ਤੇ ਆਉਣ ਵਾਲੀ ਲਾਲ ਗੇਂਦ ਕ੍ਰਿਕਟ ਲਈ ਲੈਅ ਹਾਸਲ ਕਰ ਰਹੇ ਹਨ। ਕੋਹਲੀ ਨੇ ਕਿਹਾ, ਅਸੀਂ ਕਾਫ਼ੀ ਆਤਵਿਸ਼ਵਾਸ ਮਹਿਸੂਸ ਕਰ ਰਹੇ ਹਾਂ। ਸਾਨੂੰ ਇਕ ਅਭਿਆਸ ਗੇਮ ਮਿਲੀ ਹੈ, ਜਿਸ ਦੇ ਨਾਲ ਖਿਡਾਰੀ ਟੈਸਟ ਲਈ ਲੈਅ 'ਚ ਆ ਸਕਣਗੇ। ਅਸੀਂ ਦੋ ਚੰਗੇ ਟੈਸਟ ਮੈਚਾਂ ਦੀ ਉਮੀਦ ਕਰ ਰਹੇ ਹਾਂ।