ਰਾਸ਼ਟਰਮੰਡਲ ਖੇਡਾਂ ਦੀ ਸ਼ੂਟਿੰਗ ਟੀਮ ਦਾ ਐਲਾਨ

01/31/2018 4:50:51 AM

ਨਵੀਂ ਦਿੱਲੀ— ਗਗਨ ਨਾਰੰਗ, ਜੀਤੂ ਰਾਏ, ਸੰਜੀਵ ਰਾਜਪੂਤ ਵਰਗੇ ਤਜਰਬੇਕਾਰ ਨਿਸ਼ਾਨੇਬਾਜ਼ਾਂ ਨੂੰ 4 ਤੋਂ 15 ਅਪ੍ਰੈਲ ਤਕ ਆਸਟ੍ਰੇਲੀਆ ਵਿਚ ਆਯੋਜਿਤ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਟੀਮ 'ਚ ਸ਼ਾਮਲ ਕੀਤਾ ਗਿਆ ਹੈ।  ਭਾਰਤੀ ਰਾਸ਼ਟਰੀ ਰਾਈਫਲ ਸੰਘ (ਐੱਨ. ਆਰ. ਏ. ਆਈ.) ਨੇ ਮੰਗਲਵਾਰ ਰਾਸ਼ਟਰਮੰਡਲ ਖੇਡਾਂ ਤੇ ਛੇਵੇਂ ਆਈ. ਐੱਸ. ਐੱਸ. ਐੱਫ. ਨਿਸ਼ਾਨੇਬਾਜ਼ੀ ਵਿਸ਼ਵ ਕੱਪ ਲਈ ਰਾਸ਼ਟਰੀ ਟੀਮ ਦਾ ਐਲਾਨ ਕੀਤਾ।
ਰਾਸ਼ਟਰਮੰਡਲ ਖੇਡਾਂ ਦੀ ਪੁਰਸ਼ ਤੇ ਮਹਿਲਾ ਟੀਮਾਂ ਇਸ ਤਰ੍ਹਾਂ ਹਨ
50 ਮੀ. ਰਾਈਫਲ ਥ੍ਰੀ-ਪੁਜ਼ੀਸ਼ਨ (ਪੁਰਸ਼)—ਸੰਜੀਵ ਰਾਜਪੂਤ, ਚੈਨ ਸਿੰਘ।
50 ਮੀ. ਰਾਈਫਲ ਪ੍ਰੋਨ (ਪੁਰਸ਼)—ਚੈਨ ਸਿੰਘ, ਗਗਨ ਨਾਰੰਗ।
10 ਮੀ. ਏਅਰ ਰਾਈਫਲ (ਪੁਰਸ਼)-ਰਵੀ ਕੁਮਾਰ, ਦੀਪਕ ਕੁਮਾਰ।
25 ਮੀ. ਰੈਪਿਡ ਫਾਇਰ ਪਿਸਟਲ (ਪੁਰਸ਼)—ਅਨੀਸ਼, ਨੀਰਜ ਕੁਮਾਰ।
50 ਮੀ. ਫ੍ਰੀ ਪਿਸਟਲ (ਪੁਰਸ਼)—ਜੀਤੂ ਰਾਏ, ਓਮ ਪ੍ਰਕਾਸ਼ ਮਿਥਰਵਾਲ।
10 ਮੀ. ਏਅਰ ਪਿਸਟਲ (ਪੁਰਸ਼)—ਓਮ ਪ੍ਰਕਾਸ਼, ਮਿਥਰਵਾਲ, ਜੀਤੂ ਰਾਏ।
ਟਰੈਪ (ਪੁਰਸ਼)—ਮਾਨਵਜੀਤ ਸਿੰਘ ਸੰਧੂ, ਕਿਆਨ ਚੇਨਾਈ।
ਡਬਲ ਟ੍ਰੈਪ (ਪੁਰਸ਼)-ਮੁਹੰਮਦ ਅਸਾਬ, ਅੰਕੁਰ ਮਿੱਤਲ। 
ਸਕੀਟ (ਪੁਰਸ਼)—ਸਿਮਤ ਸਿੰਘ, ਸਿਰਾਜ ਸ਼ੇਖ।
50 ਮੀ. ਰਾਈਫਲ ਥ੍ਰੀ-ਪੁਜ਼ੀਸ਼ਨ (ਮਹਿਲਾ)—ਅੰਜੁਮ ਮੌਦਗਿਲ, ਤੇਜਸਵਿਨੀ ਸਾਂਵਥ।
50 ਮੀ. ਰਾਈਫਲ ਪ੍ਰੋਨ (ਮਹਿਲਾ)—ਅੰਜੁਮ ਮੌਦਗਿਲ, ਤੇਜਸਵਿਨੀ ਸਾਂਵਥ।
10 ਮੀ. ਏਅਰ ਰਾਈਫਲ (ਮਹਿਲਾ)—ਅਪੂਰਵੀ ਚੰਦੀਲਾ, ਮੇਹੁਲੀ ਘੋਸ਼।
25 ਮੀ. ਪਿਸਟਲ (ਮਹਿਲਾ)—ਹਿਨਾ ਸਿੱਧੂ, ਅਨੁਰਾਜ ਸਿੰਘ।
10 ਮੀ. ਏਅਰ ਪਿਸਟਲ (ਮਹਿਲਾ)—ਹਿਨਾ ਸਿੱਧੂ, ਮਨੂ ਭਾਕਰ।
ਟਰੈਪ ਮਹਿਲਾ—ਸ਼੍ਰੇਅਸੀ ਸਿੰਘ, ਸੀਮਾ ਤੋਮਰ।
ਡਬਲ ਟ੍ਰੈਪ ਮਹਿਲਾ-ਸ਼੍ਰੇਅਸੀ, ਵਰਸ਼ਾ ਵਰਮਨ।
ਸਕੀਟ ਮਹਿਲਾ-ਸਾਨੀਆ ਸ਼ੇਖ, ਮਹੇਸ਼ਵਰੀ ਚੌਹਾਨ।