ਨਿਸ਼ਾਨੇਬਾਜ਼ੀ : ਆਰ.ਆਰ. ਲਕਸ਼ੈ ਕੱਪ 2017 ਦਾ ਆਯੋਜਨ ਅੱਜ ਤੋਂ

12/29/2017 11:26:46 AM

ਮੁੰਬਈ, (ਬਿਊਰੋ)— ਦੇਸ਼ ਦੇ ਚੋਟੀ ਦੇ ਨਿਸ਼ਾਨੇਬਾਜ਼ ਅੱਜ ਇੱਥੋਂ ਦੇ ਪਨਵੇਲ ਨਾਲ ਲਗਦੇ ਕਰਨਾਲਾ 'ਚ ਹੋ ਰਹੇ ਆਰ.ਆਰ. ਲਕਸ਼ੈ ਕੱਪ 'ਚ ਮਿਕਸਡ ਮੁਕਾਬਲੇ 'ਚ ਹਿੱਸਾ ਲੈਣਗੇ। ਸਾਬਕਾ ਓਲੰਪੀਅਨ ਨਿਸ਼ਾਨੇਬਾਜ਼ ਅਤੇ ਲਕਸ਼ੈ ਨਿਸ਼ਾਨੇਬਾਜ਼ੀ ਕਲੱਬ ਦੀ ਬਾਨੀ ਸੁਮਾ ਸ਼ਿਰੂਰ ਨੇ ਅੱਜ ਕਿਹਾ ਕਿ ਇਸ ਇਕ ਰੋਜ਼ਾ ਟੂਰਨਾਮੈਂਟ ਦਾ ਆਯੋਜਨ ਕਰਨਾਲਾ ਨਿਸ਼ਾਨੇਬਾਜ਼ੀ ਰੇਂਜ 'ਚ ਹੋਵੇਗਾ। ਉਨ੍ਹਾਂ ਕਿਹਾ, ''ਸਾਨੂੰ ਇਸ ਟੂਰਨਾਮੈਂਟ ਦੇ ਲਈ ਸੀਨੀਅਰ ਅਤੇ ਜੂਨੀਅਰ ਵਰਗੇ ਲਈ 35 ਐਂਟਰੀਜ਼ ਪ੍ਰਾਪਤ ਹੋਈਆਂ ਹਨ।''

ਉਨ੍ਹਾਂ ਕਿਹਾ ਕਿ ਇਹ ਸਿਰਫ 'ਇਨਵੀਟੇਸ਼ਨ' ਅਧਾਰਤ ਪ੍ਰਤੀਯੋਗਿਤਾ ਹੈ ਜਿਸ ਦੇ ਸੀਨੀਅਰ ਅਤੇ ਜੂਨੀਅਰ ਵਰਗ ਦੇ ਜੇਤੂਆਂ ਨੂੰਕ੍ਰਮਵਾਰ 50,000 ਰੁਪਏ ਅਤੇ 25,000 ਰੁਪਏ ਦੀ ਪੁਰਸਕਾਰ ਰਕਮ ਦਿੱਤੀ ਜਾਵੇਗੀ। ਟੂਰਨਾਮੈਂਟ 'ਚ ਹਿੱਸਾ ਲੈਣ ਵਾਲੇ ਨਿਸ਼ਾਨੇਬਾਜ਼ਾਂ 'ਚ ਓਲੰਪੀਅਨ ਅੰਜਲੀ ਭਾਗਵਤ, ਤੇਜਸਵਿਨੀ ਸਾਵੰਤ, ਰਵੀ ਕੁਮਾਰ ਅਤੇ ਦੀਪਕ ਕੁਮਾਰ ਸ਼ਾਮਲ ਹਨ। ਸ਼ਿਰੂਰ ਨੇ ਦਾਅਦਾ ਕੀਤਾ ਕਿ ਇਹ ਦੇਸ਼ 'ਚ ਆਪਣੀ ਤਰ੍ਹਾਂ ਦਾ ਇਕਲੌਤਾ ਮਿਕਸਡ ਮੁਕਾਬਲਾ ਹੈ ਜਿਸ ਨੂੰ 60 ਸ਼ਾਟ ਦੇ ਫਾਰਮੈਟ 'ਚ ਖੇਡਿਆ ਜਾਵੇਗਾ।