ਸ਼ੋਏਬ ਅਖਤਰ ਨੇ ਜੰਮੂ-ਕਸ਼ਮੀਰ ਨੂੰ ਲੈ ਕੇ ਧਾਰਾ 370 'ਤੇ ਕੀਤਾ ਵਿਵਾਦਤ ਟਵੀਟ

08/13/2019 12:29:51 PM

ਸਪੋਰਟਸ ਡੈਸਕ— ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਖਾਸ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ 370 ਖਤਮ ਕਰ ਦਿੱਤੀ ਹੈ। ਇਸ ਮਾਮਲੇ 'ਚ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਬਾਰੇ ਇਹ ਕਦਮ ਚੁੱਕ ਕੇ ਵੱਡੀ ਗਲਤੀ ਕੀਤੀ ਹੈ। ਇਸੇ ਸੰਦਰਭ 'ਚ ਉਨ੍ਹਾਂ ਨੇ ਕਸ਼ਮੀਰ ਦੀ ਆਜ਼ਾਦੀ ਦਾ ਸਮਰਥਨ ਕਰਦੇ ਹੋਏ ਭਾਰਤ ਵਿਰੋਧੀ ਬਿਆਨ ਦਿੱਤਾ ਹੈ।

ਦਰਅਸਲ, ਅਖਤਰ ਨੇ ਟਵਿੱਟਰ 'ਤੇ ਇਕ ਬੱਚੇ ਦੀ ਤਸਵੀਰ ਸ਼ੇਅਰ ਕੀਤੀ ਜਿਸ 'ਤੇ ਲਿਖਿਆ, ''ਤੁਸੀਂ ਕੁਰਬਾਨੀ ਨੂੰ ਪਰਿਭਾਸ਼ਿਤ ਕਰਦੇ ਹੋ। ਅਸੀਂ ਤੁਹਾਡੀ ਆਜ਼ਾਦੀ ਲਈ ਦੁਆ ਕਰਦੇ ਹਾਂ ਅਤੇ ਜਿਊਣ ਲਈ ਇਹ ਕਿੰਨਾ ਮਹਾਨ ਉਦੇਸ਼ ਹੈ।'' ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਹਮੇਸ਼ਾ ਤੋਂ ਜੰਮੂ-ਕਸ਼ਮੀਰ ਨੂੰ ਭਾਰਤ 'ਚ ਸ਼ਾਮਲ ਕਰਨ 'ਤੇ ਇਤਰਾਜ਼ ਜਤਾਇਆ ਹੈ। ਧਾਰਾ 370 ਹਟਾਏ ਜਾਣ ਨਾਲ ਪਾਕਿਸਤਾਨ ਬੌਖਲਾ ਗਿਆ ਹੈ। ਇਮਰਾਨ ਖਾਨ ਸਰਕਾਰ ਨੇ ਭਾਰਤ ਦੇ ਨਾਲ ਕੂਟਨੀਤਿਕ (ਡਿਪਲੋਮੈਟਿਕ) ਸਬੰਧਾਂ 'ਚ ਕਮੀ ਕੀਤੀ ਹੈ। ਇਸ ਤੋਂ ਇਲਾਵਾ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੂੰ ਪਾਕਿਸਤਾਨ ਤੋਂ ਵਾਪਸ ਭਾਰਤ ਭੇਜ ਦਿੱਤਾ ਹੈ।

 

Tarsem Singh

This news is Content Editor Tarsem Singh