ਪਾਕਿ ਦੇ ਸਾਬਕਾ ਕ੍ਰਿਕਟਰ ਨੇ ਅਖਤਰ ਨੂੰ ਕਿਹਾ- ਕਨੇਰੀਆ ਨਾਲ ਵਿਤਕਰਾ ਕਰਨ ਵਾਲਿਆਂ ਦੇ ਨਾਂ ਦੱਸੋ

01/07/2020 12:09:26 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਬਾਸਿਤ ਅਲੀ ਨੇ ਸੋਮਵਾਰ ਨੂੰ ਕਿਹਾ ਕਿ ਸ਼ੋਏਬ ਅਖਤਰ ਨੂੰ ਉਨ੍ਹਾਂ ਖਿਡਾਰੀਆਂ ਦੇ ਨਾਂ ਦਸਣੇ ਚਾਹੀਦੇ ਹਨ ਜਿਨ੍ਹਾਂ ਨੇ ਟੀਮ 'ਚ ਇਕਲੌਤੇ ਹਿੰਦੂ ਖਿਡਾਰੀ ਲੈੱਗ ਸਪਿਨਰ ਦਾਨਿਸ਼ ਕਨੇਰੀਆ ਦੇ ਨਾਲ ਵਿਤਕਰਾ ਕੀਤਾ ਸੀ। ਅਖਤਰ ਨੇ ਪਿਛਲੇ ਮਹੀਨੇ ਦੋਸ਼ ਲਾਇਆ ਸੀ ਕਿ ਟੀਮ 'ਚ ਕੁਝ ਖਿਡਾਰੀ ਕਨੇਰੀਆ ਨਾਲ ਇਸ ਲਈ ਮਤਰੇਆ ਸਲੂਕ ਕਰਦੇ ਸਨ ਕਿਉਂਕਿ ਉਹ ਹਿੰਦੂ ਸਨ।

ਕਨੇਰੀਆ ਨੇ ਵੀ ਅਖਤਰ ਦੀ ਗੱਲ ਦੀ ਪੁਸ਼ਟੀ ਕੀਤੀ ਸੀ ਅਤੇ ਕਿਹਾ ਸੀ ਕਿ ਸਿਰਫ ਅਖਤਰ, ਸਾਬਕਾ ਕਪਤਾਨ ਇੰਜ਼ਮਾਮ ਉਲ ਹੱਕ, ਯੂਨਿਸ ਖਾਨ ਅਤੇ ਮੁਹੰਮਦ ਯੂਸੁਫ ਨੇ ਉਨ੍ਹਾਂ ਦਾ ਸਾਥ ਦਿੱਤਾ ਸੀ। ਇਕ ਅਖਬਾਰ ਨੇ ਬਾਸਿਤ ਦੇ ਹਵਾਲੇ ਤੋਂ ਲਿਖਿਆ ਹੈ, ''ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਕਨੇਰੀਆ ਨੇ ਇਹ ਕਿਹਾ ਕਿ ਉਹ ਬਾਅਦ 'ਚ ਉਨ੍ਹਾਂ ਖਿਡਾਰੀਆਂ ਦੇ ਨਾਂ ਦਾ ਐਲਾਨ ਕਰਨਗੇ। ਸ਼ੋਏਬ ਨੂੰ ਕਿਸੇ ਤਰ੍ਹਾਂ ਦੀ ਪ੍ਰਸਿੱਧੀ ਦੀ ਲੋੜ ਨਹੀਂ ਹੈ। ਉਨ੍ਹਾਂ ਦੇ ਕਾਫੀ ਪ੍ਰਸ਼ੰਸਕ ਹਨ ਅਤੇ ਹਮੇਸ਼ਾ ਰਹਿਣਗੇ। ਪਰ ਸ਼ੋਏਬ ਨੂੰ ਉਨ੍ਹਾਂ ਖਿਡਾਰੀਆਂ ਦੇ ਨਾਂ ਦੱਸਣੇ ਚਾਹੀਦੇ ਹਨ।'' ਉਨ੍ਹਾਂ ਕਿਹਾ, ''ਇਸ ਤਰ੍ਹਾਂ ਦੀ ਚੀਜ਼ (ਧਰਮ ਦੇ ਨਾਂ 'ਤੇ ਵਿਤਕਰਾ) ਮੇਰੇ ਸਮੇਂ ਨਹੀਂ ਹੋਇਆ।''

Tarsem Singh

This news is Content Editor Tarsem Singh