ਧਵਨ ਦੀ ਜਗ੍ਹਾ ਇਸ ਬੱਲੇਬਾਜ਼ ਤੋਂ ਕਰਾਈ ਜਾਏ ਟੀ-20 'ਚ ਪਾਰੀ ਦੀ ਸ਼ੁਰੂਆਤ: ਸ਼੍ਰੀਕਾਂਤ

11/07/2019 6:25:51 PM

ਸਪੋਰਟਸ ਡੈਸਕ— ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਭਲੇ ਹੀ ਆਈ. ਸੀ. ਸੀ. ਟੂਰਨਾਮੈਂਟਾਂ 'ਚ ਟੀਮ ਇੰਡੀਆ ਲਈ ਸਭ ਤੋਂ ਚੰਗਾ ਪ੍ਰਦਰਸ਼ਨ ਕਰਦਾ ਹੋਵੇ ਪਰ ਟੀ20 ਫਾਰਮੈਟ 'ਚ ਉਸ ਦੀ ਬੱਲੇਬਾਜ਼ੀ 'ਚ ਉਹ ਧਮਕ ਨਹੀਂ ਦਿਸਦੀ। ਇਹੀ ਵਜ੍ਹਾ ਹੈ ਕਿ ਅਕਸਰ ਧਵਨ ਦੀ ਟੀ20 ਬੱਲੇਬਾਜ਼ੀ 'ਤੇ ਸਵਾਲ ਖੜੇ ਕੀਤੇ ਜਾਂਦੇ ਹਨ। ਇਸ ਬਾਰੇ ਭਾਰਤ ਨੂੰ 1983 ਵਰਲਡ ਕੱਪ ਜਿਤਾਉਣ ਵਾਲੇ ਓਪਨਰ ਅਤੇ ਸਾਬਕਾ ਚੋਣਕਰਤਾ ਸ਼ਰੀਕਾਂਤ ਨੇ ਧਵਨ ਦੀ ਬੱਲੇਬਾਜ਼ੀ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਨੇ ਧਵਨ ਨੂੰ ਟੀ-20 ਤੋਂ ਬਾਹਰ ਕਰਨ ਦੀ ਗੱਲ ਕਹੀ ਹੈ। ਸ਼੍ਰੀਕਾਂਤ ਮੁਤਾਬਕ ਧਵਨ ਦੀ ਹੌਲੀ ਬੱਲੇਬਾਜ਼ੀ ਨਾਲ ਟੀਮ ਇੰਡੀਆ ਨੂੰ ਨੁਕਸਾਨ ਹੋ ਰਿਹਾ ਹੈ।

ਧਵਨ ਦੀ ਹੌਲੀ ਬੱਲੇਬਾਜ਼ੀ ਨਾਲ ਟੀਮ ਨੂੰ ਨੁਕਸਾਨ
ਕੇ. ਸ਼੍ਰੀਕਾਂਤ ਨੇ ਧਵਨ ਦੀ ਸੋਚ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਉਹ ਆਪਣੀ ਨੈਚੁਰਲ ਬੱਲੇਬਾਜ਼ੀ ਨਹੀਂ ਕਰ ਪਾ ਰਿਹਾ ਹੈ ਜਿਸ ਵਜ੍ਹਾ ਤੋਂ ਟੀਮ ਇੰਡੀਆ ਨੂੰ ਨੁਕਸਾਨ ਚੁੱਕਣਾ ਪੈ ਰਿਹਾ ਹੈ। ਮੇਰੇ ਮੁਤਾਬਕ ਧਵਨ ਦੀ ਜਗ੍ਹਾ ਕੇ. ਐੱਲ. ਰਾਹੁਲ ਨੂੰ ਓਪਨਿੰਗ 'ਤੇ ਉਤਾਰਨਾ ਚਾਹੀਦਾ ਹੈ। ਰੋਹਿਤ ਦੇ ਨਾਲ ਟੀਮ ਨੂੰ ਵਿਸਫੋਟਕ ਬੱਲੇਬਾਜ਼ ਉਤਾਰਨਾ ਚਾਹੀਦਾ ਹੈ ਜੋ ਕਿ ਪਾਵਰਪਲੇਅ ਦਾ ਫਾਇਦਾ ਚੁੱਕ ਸਕੇ।

ਦਿੱਲੀ ਟੀ20 'ਚ ਧਵਨ ਦੀ ਹੌਲੀ ਬੱਲੇਬਾਜ਼ੀ
ਦੱਸ ਦੇਈਏ ਦਿੱਲੀ ਟੀ20 'ਚ ਟੀਮ ਇੰਡੀਆ ਲਈ ਸਭ ਤੋਂ ਜ਼ਿਆਦਾ ਦੌੜ ਧਵਨ ਨੇ ਹੀ ਬਣਾਏ ਸਨ। ਧਵਨ ਨੇ 41 ਦੌੜਾਂ ਦੀ ਪਾਰੀ ਖੇਡੀ ਸੀ ਹਾਲਾਂਕਿ ਇਸ ਦੇ ਲਈ ਉਨ੍ਹਾਂ ਨੇ 42 ਗੇਂਦਾਂ ਖੇਡੀਆਂ ਸਨ।  ਧਵਨ ਰਨ ਆਊਟ ਹੋਏ ਸਨ। ਉਂਝ ਜੇਕਰ ਧਵਨ ਦੇ ਟੀ20 ਰਿਕਾਰਡ 'ਤੇ ਧਿਆਨ ਦੇਈਏ ਤਾਂ ਸ਼੍ਰੀਕਾਂਤ ਦੀ ਗੱਲ ਕੁਝ ਹੱਦ ਤਕ ਸਹੀ ਵੀ ਨਜ਼ਰ ਆਉਂਦੀ ਹੈ। ਧਵਨ ਨੇ ਆਪਣੇ ਟੀ20 ਕਰੀਅਰ 'ਚ 56 ਮੁਮੁਕਾਬਲੀਆਂ 'ਚ 27.96 ਦੇ ਔਸਤ ਨਾਲ 1454 ਦੌੜਾਂ ਬਣਾਈਆਂ ਹਨ। ਧਵਨ ਦਾ ਸਟ੍ਰਾਈਕ ਰੇਟ 128.67 ਹੈ। ਹਾਲਾਂਕਿ ਧਵਨ ਦੀ ਇਹ ਸਟ੍ਰਾਈਕ ਰੇਟ ਭਾਰਤ 'ਚ ਹੋਰ ਡਿੱਗ ਜਾਂਦੀ ਹੈ। ਧਵਨ ਭਾਰਤ 'ਚ ਸਿਰਫ 117.35 ਦੇ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਉਂਦੇ ਹਨ।