ਭੁੱਖੀਆਂ ਗਾਵਾਂ ਨੂੰ ਖਾਣਾ ਖਿਲਾਉਂਦੇ ਦਿਖੇ ਸ਼ਿਖਰ ਧਵਨ (ਵੀਡੀਓ)

06/12/2020 10:59:07 PM

ਨਵੀਂ ਦਿੱਲੀ- ਕੋਵਿਡ-19 ਨੇ ਪੂਰੀ ਦੁਨੀਆ 'ਚ ਦਹਿਸ਼ਤ ਦਾ ਮਹੌਲ ਬਣਾ ਰੱਖਿਆ ਹੈ। ਜਿਸਦੀ ਵਜ੍ਹਾ ਨਾਲ ਕਈ ਦੇਸ਼ਾਂ ਦੀ ਆਰਥਿਕਤਾ ਖਤਰੇ 'ਚ ਪੈ ਗਈ ਹੈ। ਕੋਰੋਨਾ ਨਾਲ ਨਜਿੱਠਣ ਦੇ ਲਈ ਦੇਸ਼ 'ਚ ਪਿਛਲੇ ਤਿੰਨ ਮਹੀਨੇ ਤੋਂ ਜਾਰੀ ਲਾਕਡਾਊਨ ਦੇ ਕਾਰਨ ਕਈ 'ਕੋਈ ਆਮਦਨੀ ਨਹੀਂ ਹੋਣ' ਨਾਲ ਆਮ ਆਦਮੀ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਪੇਸ਼ੇਵਰਾਂ 'ਚ ਸ਼ਾਮਲ ਹੈ। ਅਜਿਹੇ 'ਚ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਜਿੱਥੇ ਉਹ ਭੁੱਖੀਆਂ ਗਾਵਾਂ ਨੂੰ ਖਾਣਾ ਖਿਲਾਉਂਦੇ ਦਿਖ ਰਹੇ ਹਨ।

 
 
 
 
 
View this post on Instagram
 
 
 
 
 
 
 
 
 

As a father, it's very important to teach my son the true values of life and one of them is to be kind to others, especially the ones in need. Feeding hungry animals during these tough times are important and I feel proud imparting such deep lessons to my son. Would request everyone to do their bit. 🙏🏻

A post shared by Shikhar Dhawan (@shikhardofficial) on Jun 11, 2020 at 11:04pm PDT


ਦਰਅਸਲ, ਧਵਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ- ਇਕ ਪਿਤਾ ਦੇ ਤੌਰ 'ਤੇ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੇਟੇ ਨੂੰ ਜੀਵਨ ਦੇ ਠੀਕ ਮਾਈਨੇ ਸਿਖਾਓ, ਖਾਸ ਕਰਕੇ ਉਨ੍ਹਾਂ ਲੋਕਾਂ ਦੇ ਲਈ ਜੋ ਜ਼ਰੂਰਤ 'ਚ ਹੁੰਦੇ ਹਨ। ਇਸ ਮੁਸ਼ਕਿਲ ਸਮੇਂ 'ਚ ਭੁੱਖੇ ਜਾਨਵਰਾਂ ਨੂੰ ਖਾਣਾ ਖਿਲਾਉਣਾ ਬਹੁਤ ਜ਼ਰੂਰੀ ਹੈ ਤੇ ਇਹ ਗੱਲ ਆਪਣੇ ਬੇਟੇ ਨੂੰ ਸਿਖਾਉਂਦੇ ਹੋਏ ਮੈਨੂੰ ਬਹੁਤ ਮਾਣ ਹੋ ਰਿਹਾ ਹੈ। ਹਰ ਕਿਸੇ ਨੂੰ ਬੇਨਤੀ ਹੈ ਕਿ ਉਹ ਆਪਣੇ ਹਿੱਸੇ ਦੀ ਮਦਦ ਕਰੇ। ਦੱਸ ਦੇਈਏ ਕਿ ਇਸ ਵੀਡੀਓ 'ਚ ਧਵਨ, ਬੇਟੇ ਜੋਰਾਵਰ ਤੇ ਪਤਨੀ ਦੇ ਨਾਲ ਗਾਵਾਂ ਨੂੰ ਖਾਣਾ ਖਿਲਾ ਰਹੇ ਹਨ। ਫੈਂਸ ਨੇ ਗੱਬਰ ਦੀ ਖੂਬ ਸ਼ਲਾਘਾ ਕੀਤੀ।

Gurdeep Singh

This news is Content Editor Gurdeep Singh