ਸ਼ਿਖਰ ਧਵਨ ਦਾ ਬੇਟੇ ਨਾਲ ਦੰਗਲ, ਦੇਖੋਂ ਵੀਡੀਓ

05/03/2020 12:27:54 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਗੱਬਰ ਭਾਵ ਸ਼ਿਖਰ ਧਵਨ ਤੇ ਉਸਦੇ ਬੇਟੇ ਜੋਰਾਵਰ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਕ੍ਰਿਕਟਰ ਪਿਤਾ ਦੇ ਨਾਲ ਜੋਰਾਵਰ ਦੰਗਲ ਕਰਦੇ ਦਿਖ ਰਹੇ ਹਨ। ਇਸ ਦੇ ਨਾਲ ਹੀ ਬੈਕਗਰਾਊਂਡ 'ਚ 'ਦੰਗਲ' ਫਿਲਮ ਦਾ ਗਾਣਾ ਵੀ ਚੱਲ ਰਿਹਾ ਹੈ। ਦੱਸ ਦੇਈਏ ਕਿ ਇਹ ਫਿਲਮ ਫੋਗਾਟ ਭੈਣਾਂ ਗੀਤਾ ਫੋਗਾਟ, ਬਬੀਤਾ ਫੋਗਾਟ ਤੇ ਉਸਦੇ ਪਿਤਾ ਮਹਾਵੀਰ ਫੋਗਾਟ ਦੀ ਅਸਲ ਕਹਾਣੀ 'ਤੇ ਬਣੀ ਸੀ। 

 
 
 
 
 
View this post on Instagram
 
 
 
 
 
 
 
 
 

Re lath gaad doon, re jaada paad doon 💪🏼👊🏼 #kushti

A post shared by Shikhar Dhawan (@shikhardofficial) on May 1, 2020 at 9:04am PDT


ਓਪਨਰ ਸਿਖਰ ਧਵਨ ਨੇ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ - 'ਰੇ ਲੱਠ ਗਾੜ ਦੂ, ਰੇ ਜਾੜਾ ਪਾੜਾ ਦੂ।' ਵੀਡੀਓ 'ਚ ਦੋਵੇ ਜ਼ੋਰ ਲਗਾ ਰਹੇ ਹਨ। ਹਾਲਾਂਕਿ ਇਸ ਦੰਗਲ 'ਚ ਇਹ ਫੈਸਲਾ ਨਹੀਂ ਹੁੰਦਾ ਹੈ ਕਿ ਕੌਣ ਜਿੱਤਦਾ, ਕਿਉਂਕਿ ਦੋਵੇ ਹੀ ਸਿਰਫ ਜੋਰ ਲਗਾਉਂਦੇ ਦਿਖਾਈ ਦਿੱਤੇ। ਇਹ ਵੀ ਹੋ ਸਕਦਾ ਹੈ ਕਿ ਜ਼ਿਆਦਾ ਕੈਚ ਹਾਸਲ ਕਰਨ ਤੋਂ ਬਾਅਦ ਮੈਦਾਨ 'ਚ ਤਾਲ ਠੋਕਣ ਵਾਲੇ ਸਿਖਰ ਬੇਟੇ ਨੂੰ ਵੀ ਕੁਝ ਦਾਅ ਸਿੱਖਾ ਰਹੇ ਹੋਣਗੇ। ਇਹ ਪਹਿਲਾ ਮੌਕਾ ਨਹੀਂ ਹੈ, ਜਦੋ ਸ਼ਿਖਰ ਬੇਟੇ ਜਾਂ ਫੈਮਿਲੀ ਦੇ ਨਾਲ ਅਜਿਹਾ ਫਨੀ ਵੀਡੀਓ 'ਚ ਦਿਖੇ ਹਨ। ਇਸ ਤੋਂ ਪਹਿਲਾਂ ਵੀ ਉਸਦੇ ਕਈ ਅਜਿਹੇ ਵੀਡੀਓ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਚੁੱਕੇ ਹਨ।

Gurdeep Singh

This news is Content Editor Gurdeep Singh