ਸਾਤ ਸਮੰਦਰ ਪਾਰ ਗਾਣੇ ''ਤੇ ਧਵਨ ਨੇ ''ਲੈਲਾ'' ਨਾਲ ਕੀਤੀ ਮਸਤੀ, ਦੇਖੋ ਮਜ਼ੇਦਾਰ ਵੀਡੀਓ

11/18/2020 3:11:59 PM

ਸਪੋਰਟਸ ਡੈਸਕ— ਸ਼ਿਖਰ ਧਵਨ ਇਨ੍ਹਾਂ ਦਿਨਾਂ 'ਚ ਭਾਰਤੀ ਟੀਮ ਦੇ ਨਾਲ ਆਸਟਰੇਲੀਆ ਦੌਰੇ 'ਤੇ ਹਨ ਅਤੇ ਕੁਆਰਨਟਾਈਨ ਸਮੇਂ 'ਚ ਪ੍ਰੈਕਟਿਸ ਕਰ ਰਹੇ ਹਨ। ਇਸ ਵਿਚਾਲੇ ਧਵਨ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਪ੍ਰਿਥਵੀ ਸ਼ਾਅ ਦੇ ਨਾਲ ਬਾਲੀਵੁੱਡ ਦੇ ਮਸ਼ਹੂਰ ਗੀਤ ਸਾਤ ਸਮੰਦਰ ਪਾਰ 'ਤੇ ਪਰਫਾਰਮੈਂਸ ਕਰਦੇ ਹੋਏ ਨਜ਼ਰ ਆਏ। ਇਸ ਵੀਡੀਓ ਨੂੰ ਧਵਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ।
 

 
 
 
 
 
View this post on Instagram
 
 
 
 
 
 
 
 
 
 
 

A post shared by Shikhar Dhawan (@shikhardofficial)

ਧਵਨ ਨੇ ਸ਼ਾਅ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਲੈਲਾ ਅਜੇ ਵੀ ਮੈਨੂੰ ਪਾਗਲ ਬਣਾ ਰਹੀ ਹੈ। ਇਸ ਵੀਡੀਓ ਨੂੰ ਦੋ ਲੱਖ ਤੋਂ ਜ਼ਿਆਦਾ ਲੋਕਾਂ ਨੇ ਲਾਈਕ ਕੀਤਾ ਹੈ ਤੇ ਸੈਂਕੜੇ ਲੋਕਾਂ ਨੇ ਕੁਮੈਂਟਸ ਕੀਤੇ ਹਨ। ਇਸ ਦੌਰਾਨ ਇਕ ਯੂਜ਼ਰ ਨੇ ਕੁਮੈਂਟ ਕਰਦੇ ਹੋਏ ਧਵਨ ਅਤੇ ਸ਼ਾਅ ਦੀ ਜੋੜੀ ਨੂੰ ਐਡਮ ਜ਼ਾਂਪਾ ਅਤੇ ਮਾਰਕਸ ਸਟੋਨਿਸ ਕਰਾਰ ਦਿੱਤਾ। ਇਕ ਯੂਜ਼ਰ ਨੇ ਲੈਲਾ ਭਾਵ ਸ਼ਾਅ ਨੂੰ ਹੌਟ ਤਕ ਕਹਿ ਦਿੱਤਾ। ਇਕ ਹੋਰ ਯੂਜ਼ਰ ਨੇ ਕੁਮੈਂਟ 'ਚ ਸ਼ਾਅ ਨੂੰ ਕਹਿੰਦੇ ਹੋਏ ਲਿਖਿਆ, ਬਸੰਤੀ ਗੱਬਰ ਦੇ ਸਾਹਮਣੇ ਨੱਚੀ ਨਾ।

ਇਹ ਵੀ ਪੜ੍ਹੋ : ਸ਼ਾਕਿਬ ਵਲੋਂ ਕਾਲੀ ਮਾਤਾ ਦੀ ਪੂਜਾ 'ਤੇ ਮਾਫ਼ੀ ਮੰਗਣ 'ਤੇ ਭੜਕੀ ਕੰਗਣਾ, ਕਿਹਾ- 'ਮੰਦਰਾਂ ਤੋਂ ਐਨਾ ਕਿਉਂ ਡਰਦੇ ਹੋ'

ਭਾਰਤ ਅਤੇ ਆਸਟਰੇਲੀਆ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦੀ ਸ਼ੁਰੂਆਤ 17 ਦਸੰਬਰ ਨੂੰ ਡੇ-ਨਾਈਟ ਟੈਸਟ ਤੋਂ ਹੋਵੇਗੀ ਜੋ ਏਡੀਲੇਡ ਓਵਲ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲਾਂ ਭਾਰਤ ਨੂੰ ਤਿੰਨ ਮੈਚਾਂ ਦੀ ਵਨ-ਡੇ ਅਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ ਜੋ 27 ਨਵੰਬਰ ਤੋਂ ਸ਼ੁਰੂ ਹੋਵੇਗੀ। ਫਿਲਹਾਲ ਭਾਰਤੀ ਟੀਮ ਸਿਡਨੀ 'ਚ ਹੈ ਤੇ ਉਹ 14 ਦਿਨਾਂ ਦੇ ਆਪਣੇ ਕੁਆਰਨਟੀਨ ਦਾ ਸਮਾਂ ਪੂਰਾ ਕਰ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਕੋਰੋਨਾ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਦੇ ਬਾਅਦ ਟੀਮ ਨੂੰ ਪ੍ਰੈਕਟਿਸ ਦੀ ਛੂਟ ਮਿਲ ਗਈ ਹੈ।

 

Tarsem Singh

This news is Content Editor Tarsem Singh