ਸ਼ਤਰੰਜ ਦੇ ਬਾਦਸ਼ਾਹ ਆਨੰਦ ਨੇ ਕੀਤੀ ਪੋਕਰ ਸਪੋਰਟਸ ਲੀਗ ਦੀ ਘੁੰਡ ਚੁਕਾਈ

04/16/2018 5:51:41 AM

ਨਵੀਂ ਦਿੱਲੀ- ਸ਼ਤਰੰਜ ਦੇ ਬਾਦਸ਼ਾਹ ਤੇ ਪੰਜ ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਐਤਵਾਰ ਨੂੰ ਇੱਥੇ ਪੋਕਰ ਸਪੋਰਟਸ ਲੀਗ (ਪੀ. ਐੱਸ. ਐੱਲ.) ਦੇ ਸੈਸ਼ਨ-2 ਦੇ  ਗ੍ਰੈਂਡ ਫਿਨਾਲੇ ਦੀ ਟਰਾਫੀ ਦੀ ਘੁੰਡ ਚੁਕਾਈ ਕੀਤੀ, ਜਿਸ ਦਾ ਆਯੋਜਨ 9 ਤੋਂ 13 ਮਈ ਤਕ ਗੋਆ ਵਿਚ ਕੀਤਾ ਜਾਵੇਗਾ। 
ਸੁਪਰ ਗ੍ਰੈਂਡ ਮਾਸਟਰ ਤੇ ਪਦਮ ਵਿਭੂਸ਼ਣ ਨਾਲ ਸਨਮਾਨਿਤ ਆਨੰਦ ਪਿਛਲੇ ਸਾਲ ਨਵੰਬਰ ਵਿਚ ਪੋਕਰ ਸਪੋਰਟਸ ਲੀਗ ਦਾ ਬ੍ਰਾਂਡ ਅੰਬੈਸਡਰ ਬਣਿਆ ਸੀ। ਆਨੰਦ  ਨੂੰ ਸ਼ਤਰੰਜ ਟੇਬਲ 'ਤੇ ਆਪਣੇ 'ਪੋਕਰ ਫੇਸ' ਲਈ ਜਾਣਿਆ ਜਾਂਦਾ ਹੈ ਤੇ ਟਰਾਫੀ ਦੀ ਘੁੰਡ ਚੁਕਾਈ ਕਰਦਿਆਂ ਉਸ ਨੇ ਕਿਹਾ ਕਿ ਸ਼ਤਰੰਜ ਦੀ ਤਰ੍ਹਾਂ ਇਹ ਵੀ ਦਿਮਾਗ ਦੀ ਖੇਡ ਹੈ।