ਸ਼ਾਰਜੀਲ ਨੇ PCB ਤੋਂ ਮੰਗੀ ਮੁਆਫੀ

08/20/2019 9:53:12 AM

ਲਾਹੌਰ— ਪਾਕਿਸਤਾਨ ਦੇ ਦਾਗੀ ਸਲਾਮੀ ਬੱਲੇਬਾਜ਼ ਸ਼ਾਰਜੀਲ ਖਾਨ ਨੇ ਆਪਣੇ ਕਰੀਅਰ ਨੂੰ ਮੁੜ ਪਟੜੀ 'ਤੇ ਲਿਆਉਣ ਦੀ ਦਿਸ਼ਾ 'ਚ ਪਹਿਲਾ ਕਦਮ ਉਠਾਉਂਦੇ ਹੋਏ ਸੋਮਵਾਰ ਨੂੰ 2017 ਸਪਾਟ ਫਿਕਸਿੰਗ ਮਾਮਲੇ 'ਚ ਸ਼ਮੂਲੀਅਤ ਲਈ ਮੁਆਫੀ ਮੰਗੀ। ਸਪਾਟ ਫਿਕਸਿੰਗ ਮਾਮਲੇ ਦੇ ਕਾਰਨ ਸ਼ਾਰਜੀਲ 'ਤੇ ਪੰਜ ਸਾਲ ਲਈ ਪਾਬੰਦੀ ਲਾਈ ਗਈ ਸੀ। 30 ਸਾਲਾਂ ਦੇ ਸ਼ਾਰਜੀਲ ਨੇ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਭ੍ਰਿਸ਼ਟਾਚਾਰ ਰੋਕੂ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਜਿਨ੍ਹਾਂ ਨੇ ਉਨ੍ਹਾਂ ਨੂੰ ਰਿਹੈਬਲੀਟੇਸ਼ਨ ਪ੍ਰਕਿਰਿਆ ਤੋਂ ਗੁਜ਼ਰਨ ਨੂੰ ਕਿਹਾ।

ਇਸ ਨਾਲ ਉਹ ਖੇਡ 'ਚ ਵਾਪਸੀ ਦੀ ਰਾਹ 'ਤੇ ਚਲ ਪਏ ਹਨ। ਪੀ. ਸੀ. ਬੀ. ਦੇ ਬਿਆਨ 'ਚ ਸ਼ਾਰਜੀਲ ਦੇ ਹਵਾਲੇ ਤੋਂ ਕਿਹਾ ਗਿਆ, ''ਮੈਂ ਪੀ. ਸੀ. ਬੀ., ਟੀਮ ਦੇ ਆਪਣੇ ਸਾਥੀਆਂ, ਪ੍ਰਸ਼ੰਸਕਾਂ ਅਤੇ ਪਰਿਵਾਰ ਤੋਂ ਸਾਰਿਆਂ ਨੂੰ ਸ਼ਰਮਸਾਰ ਕਰਨ ਵਾਲੇ ਗ਼ੈਰਜ਼ਿੰਮੇਵਾਰਾਨਾ ਵਿਵਹਾਰ ਲਈ ਬਿਨਾ ਸ਼ਰਤ ਮੁਆਫੀ ਦੀ ਪੇਸ਼ਕਸ਼ ਕੀਤੀ ਹੈ।'' ਉਨ੍ਹਾਂ ਕਿਹਾ, ''ਮੈਂ ਮੁਆਫੀ ਦੀ ਬੇਨਤੀ ਕਰਦਾ ਹਾਂ ਅਤੇ ਭਰੋਸਾ ਦਿੰਦਾ ਹਾਂ ਕਿ ਭਵਿੱਖ 'ਚ ਆਪਣੀ ਗਤੀਵਿਧੀਆਂ 'ਚ ਵੱਧ ਜ਼ਿੰਮੇਵਾਰੀ ਦਿਖਾਵਾਂਗਾ।

Tarsem Singh

This news is Content Editor Tarsem Singh