ਸ਼ਰਤ ਨੇ 3 ਮੈਚ ਹਾਰੇ, ਮਣਿਕਾ ਚੈਲੇਂਜ ਰਾਊਂਡ ''ਚ

09/16/2017 12:42:58 AM

ਅਹਿਮਦਾਬਾਦ— ਮਣਿਕਾ ਬੱਤਰਾ ਨੇ ਆਪਣੇ ਗਰੁੱਪ 'ਡੀ' 'ਚ ਸ਼ੁੱਕਰਵਾਰ ਨੂੰ ਲਗਾਤਾਰ 3 ਜਿੱਤ ਨਾਲ 30ਵੇਂ ਏਸ਼ੀਆਈ ਕੱਪ ਟੇਬਲ ਟੈਨਿਸ ਟੂਰਨਾਮੈਂਟ 'ਚ ਭਾਰਤ ਦੀਆਂ ਉਮੀਦਾਂ ਕਾਇਮ ਰੱਖੀਆਂ ਜਦਕਿ ਦੇਸ਼ ਦੇ ਚੋਟੀ ਦੇ ਖਿਡਾਰੀ ਅਚੰਤ ਸ਼ਰਤ ਕਮਲ ਅਤੇ ਹਰਮੀਤ ਦੇਸਾਈ ਨੂੰ ਹਰਾ ਦਾ ਸਾਹਮਣਾ ਕਰਨਾ ਪਿਆ। ਮਣਿਕਾ ਦਾ ਚੈਲੇਂਜ ਰਾਊਂਡ 'ਚ ਜਾਪਾਨ ਦੀ ਮਿਯੂ ਹਿਰਾਨੋ ਨਾਲ ਮੁਕਾਬਲਾ ਹੋਵੇਗਾ। ਮਣਿਕਾ ਜੇਕਰ ਜਿੱਤ ਦੀ ਹੈ ਤਾਂ ਉਹ ਕੁਆਟਰਫਾਈਨਲ 'ਚ ਪਹੁੰਚ ਜਾਵੇਗੀ।
ਦੂਸਰੇ ਪਾਸੇ ਹਰਮੀਤ ਨੇ 3 ਮੈਚਾਂ 'ਚ ਇਕ 'ਚ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੀ। ਮਣਿਕਾ ਨੇ ਕਤਰ ਦੀ ਆਇਕਾ ਮੁਹੰਮਦ ਨੂੰ 13-11 , 11-8, 11-7 ਨਾਲ, ਨੇਦਾ ਸ਼ਾਸਵਰੀ ਨੂੰ 11-5, 11-6 ਨਾਲ ਅਤੇ ਥਾਈਲੈਂਡ ਦੀ ਸੁਤਹਾਸਿਨੀ ਸਵੇਤਾਬਾਤ ਨੂੰ 11-8, 8-11, 8-11, 11-4, 11-8 ਨਾਲ ਹਰਾਇਆ।