ਸ਼ੇਨ ਵਾਰਨ ਦੀ ਸਵੈ-ਜੀਵਨੀ ''ਨੋ ਸਪਿਨ'' ਅਕਤੂਬਰ ''ਚ ਹੋਵੇਗੀ ਰਿਲੀਜ਼

08/20/2018 4:08:52 PM

ਨਵੀਂ ਦਿੱਲੀ : ਮਹਾਨ ਸਪਿਨਰ ਸ਼ੇਨ ਵਾਰਨ ਆਪਣੇ ਸ਼ਾਨਦਾਰ ਕ੍ਰਿਕਟ ਕਰੀਅਰ ਅਤੇ ਘਰੇਲੂ ਜ਼ਿੰਦਗੀ ਦੇ ਕੁਝ ਅਣਜਾਣੇ ਪਹਿਲੂਆਂ ਨੂੰ ਆਪਣੀ ਆਤਮ-ਕਥਾ 'ਨੋ ਸਪਿਨ' ਦੇ ਜ਼ਰੀਏ ਸਾਂਝਾ ਕਰਨਗੇ ਜੋ ਇਸੇ ਸਾਲ ਅਕਤੂਬਰ 'ਚ ਰਿਲੀਜ਼ ਹੋਵੇਗੀ। ਇਕ ਪ੍ਰੈਸ ਨੇ ਅੱਜ ਇਹ ਐਲਾਨ ਕੀਤਾ ਕਿ ਸ਼ੇਨ ਵਾਰਨ ਦੀ ਆਤਮ-ਕਥਾ 'ਨੋ ਸਪਿਨ' ਨੂੰ ਵਿਸ਼ਵ ਪੱਧਰ 'ਤੇ ਚਾਰ ਅਕਤੂਬਰ ਨੂੰ ਜਾਰੀ ਕੀਤਾ ਜਾਵੇਗਾ। ਇਸ ਕੀਤਾਬ 'ਚ ਸੱਚੀਆਂ ਗੱਲਾਂ ਹਨ ਜੋ ਸਮਾਚਾਰ ਦੇ ਸਿਰਲੇਖਕਾਂ ਦੇ ਪਿੱਛੇ ਦੀ ਕਹਾਣੀ ਅਤੇ ਇਸ ਦੇ ਝੂਠ ਨੂੰ ਚੁਣੌਤੀ ਦਿੰਦੀ ਹੈ। ਉਸ ਨੇ ਕਿਹਾ, '' ਦਮਦਾਰ ਤਰੀਕੇ ਨਾਲ ਕਹੀਆਂ ਇਹ ਗੱਲਾਂ ਦੇ ਕਾਰਨ ਇਹ ਸਭ ਤੋਂ ਸ਼ਾਨਦਾਰ ਖੇਡ ਸਵੈ-ਜੀਵਨੀਆਂ ਵਿਚੋਂ ਇਕ ਹੋਵੇਗੀ। ਅੰਤਰਰਾਸ਼ਟਰੀ ਕ੍ਰਿਕਟ 'ਚ 1000 ਤੋਂ ਜ਼ਿਆਦਾ ਵਿਕਟ ਲੈਣ ਵਾਲੇ ਵਾਰਨ ਨੂੰ ਇਸ ਖੇਡ ਦੇ ਸਰਵਸ਼੍ਰੇਸ਼ਠ ਗੇਂਦਬਾਜ਼ਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਵਾਰਨ ਨੇ ਟੈਸਟ ਕ੍ਰਿਕਟ 'ਚ 3000 ਤੋਂ ਜ਼ਿਆਦਾ ਦੌੜਾਂ ਵੀ ਬਣਾਈਆਂ ਹਨ।