ਸ਼ਮੀ ਦੀ ਪਤਨੀ ਹੋਈ ਗ੍ਰਿਫਤਾਰ, ਸੁਹਰਿਆਂ ਘਰ ਜ਼ਬਰਦਸਤੀ ਵੜਨਾ ਪਿਆ ਮਹਿੰਗਾ

04/29/2019 2:25:46 PM

ਨਵੀਂ ਦਿੱਲੀ : ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੇ ਅਮਰੋਹਾ ਸਥਿਤ ਘਰ 'ਤੇ ਇਕ ਵਾਰ ਫਿਰ ਹੰਗਾਮਾ ਹੋਇਆ। ਦਰਅਸਲ, ਇਕ ਵਿਵਾਦ ਤੋਂ ਬਾਅਦ ਕਾਫੀ ਦੇਰ ਤੋਂ ਵੱਖ ਰਹਿ ਰਹੀ ਸ਼ਮੀ ਦੀ ਪਤਨੀ ਹਸੀਨ ਜਹਾਂ ਐਤਵਾਰ (28 ਅਪ੍ਰੈਲ) ਨੂੰ ਇਕ ਵਾਰ ਫਿਰ ਉਸਦੇ ਘਰ ਪਹੁੰਚ ਗਈ। ਸੋਮਵਾਰ (29 ਅਪ੍ਰੈਲ) ਨੂੰ ਹਸੀਨ ਜਹਾਂ ਨੂੰ ਗਿਰਫਤਾਰ ਕਰ ਲਿਆ ਗਿਆ। ਦੱਸ ਦਈਏ ਕਿ ਹਸੀਨ ਆਪਣੀ ਬੇਟੀ ਬੇਬੋ ਅਤੇ ਉਸਦੀ ਆਇਆ ਨੂੰ ਲੈ ਕੇ ਸ਼ਮੀ ਅਮਰੋਹਾ ਦੇ ਸਹਿਸਪੁਰ ਅਲੀਨਗਰ ਸਥਿਤ ਘਰ ਵਿਚ ਆ ਗਈ ਸੀ। ਉੱਥੇ ਹਸੀਨ ਦਾ ਸ਼ਮੀ ਦੀ ਮਾਂ ਅਤੇ ਭਰਾ ਨਾਲ ਝਗੜਾ ਹੋਇਆ। ਉਨ੍ਹਾਂ ਦੇ ਵਿਰੋਧ ਦੇ ਬਾਵਜੂਦ ਹਸੀਨ ਘਰ ਵਿਚ ਵੜੀ ਅਤੇ ਇਕ ਕਮਰੇ ਵਿਚ ਜਾ ਕੇ ਬੈਠ ਗਈ। ਇਸ ਤੋਂ ਬਾਅਦ ਰਿਸ਼ਤੇਦਾਰਾਂ ਨੇ ਵਿਰੋਧ ਕੀਤਾ ਅਤੇ ਉਸ ਨੂੰ ਬਾਹਰ ਕੱਢ ਦਿੱਤਾ। ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ। ਪੁਲਿਸ ਨੇ ਦੋਵਾਂ ਪੱਖਾਂ ਨਾਲ ਗੱਲਬਾਤ ਕੀਤੀ। ਦੇਰ ਰਾਤ ਤੱਕ ਇਹ ਮਾਮਲਾ ਚਲਦਾ ਰਿਹਾ।

ਕੀ ਹੈ ਮਾਮਲਾ
ਸਾਲ ਭਰ ਪਹਿਲਾਂ ਸ਼ਮੀ ਅਤੇ ਹਸੀਨ ਵਿਚਾਲੇ ਕਾਫੀ ਝਗੜਾ ਹੋਇਆ ਸੀ। ਇਸ ਤੋਂ ਬਾਅਦ ਮਾਮਲਾ ਮੀਡੀਆ ਅਤੇ ਫਿਰ ਕੋਰਟ ਤੱਕ ਜਾ ਪਹੁੰਚਾ ਸੀ। ਅਜੇ ਵੀ ਇਹ ਮਾਮਲਾ ਕੋਰਟ ਵਿਚ ਚੱਲ ਰਿਹਾ ਹੈ। ਹਸੀਨ ਦੇ ਪੱਖ ਦੇ ਲੋਕਾਂ ਦਾ ਕਹਿਣਾ ਹੈ ਕਿ ਹਸੀਨ ਆਪਣੀ ਮਰਜ਼ੀ ਨਾਲ ਸੁਹਰੇ ਜਾ ਸਕਦੀ ਹੈ, ਉਸ ਨੂੰ ਕੋਈ ਰੋਕ ਨਹੀਂ ਸਕਦਾ। ਉੱਥੇ ਹੀ ਸ਼ਮੀ ਦੇ ਰਿਸ਼ਤੇਦਾਰਾਂ ਨੇ ਸਾਫ ਕਹਿ ਦਿੱਤਾ ਹੈ ਕਿ ਹਸੀਨ ਦਾ ਉਸ ਘਰ ਨਾਲ ਹੁਣ ਕੋਈ ਸਬੰਧ ਨਹੀਂ ਹੈ। ਉਸਦਾ ਠਿਕਾਣਾ ਸ਼ਮੀ ਦੇ ਮੁਰਾਦਾਬਾਦ ਸਥਿਤ ਨਵੇਂ ਘਰ ਵਿਚ ਹੈ ਅਤੇ ਉਹ ਉੱਥੇ ਚਲ ਜਾਵੇ।

ਮੀਡੀਆ ਮੁਤਾਬਕ ਹਸੀਨ ਹਾਲ ਹੀ 'ਚ ਵੋਟਿੰਗ ਲਈ ਅਲੀਨਗਰ ਆਈ ਸੀ ਪਰ ਉਸ ਸਮੇਂ ਉਹ ਸੌਹਰੇ ਨਹੀਂ ਗਈ ਸੀ। ਦੋਵਾਂ ਪੱਖਾਂ ਨੇ ਇਕ ਦੂਜੇ 'ਤੇ ਕੁੱਟਮਾਰ ਅਤੇ ਧੱਕਾ-ਮੁੱਕੀ ਕਰਨ ਦੇ ਦੋਸ਼ ਵੀ ਲਗਾਏ। ਡਿਡੌਲੀ ਥਾਣੇ ਦੇ ਇੰਚਾਰਜ ਦੇਵੇਂਦਰ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਵਿਚ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ।