ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਸਾਂਝੀ ਕੀਤੀ ਬੋਲਡ Video, ਮਿਲਣ ਲੱਗੇ ਵਿਆਹ ਦੇ ਪ੍ਰਪੋਜ਼ਲ

06/24/2020 4:29:38 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਪਿਛਲੇ ਕੁਝ ਮਹੀਨਿਆਂ ਤੋਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਵਿਚ ਰਹੀ ਹੈ। ਉਸ ਦੀਆਂ ਲਗਾਤਾਰ ਸੋਸ਼ਲ ਮੀਡੀਆ 'ਤੇ ਪੋਸਟ ਆ ਰਹੀਆਂ ਹਨ ਜਿਸ ਕਾਰਨ ਉਸ ਦੇ ਪ੍ਰਸ਼ੰਸਕਾਂ ਵਿਚ ਕਾਫ਼ੀ ਵਾਧਾ ਹੋਇਆ ਹੈ। ਇੰਸਟਾਗ੍ਰਾਮ 'ਤੇ ਹਸੀਨ ਜਹਾਂ ਦਾ ਬੇਹੱਦ ਗਲੈਮਰਸ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹੁਣ ਉਸ ਨੇ ਇਕ ਵੀਡੀਓ ਅਪਲੋਡ ਕੀਤੀ ਹੈ ਜੋ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਨਵੀਂ ਵੀਡੀਓ ਵਿਚ ਪ੍ਰਸ਼ੰਸਕ ਉਸ ਦੀ ਰੱਜ ਕੇ ਸ਼ਲਾਘਾ ਕਰ ਰਹੇ ਹਨ। ਹਾਲਾਂਕਿ ਕੁਝ ਪ੍ਰਸ਼ੰਸਕਾਂ ਨੇ ਉਸ ਨੂੰ ਟ੍ਰੋਲ ਵੀ ਕੀਤਾ ਹੈ। 

 
 
 
 
 
View this post on Instagram
 
 
 
 
 
 
 
 
 

Just like hot 😃😃 #hasinjahan #hasinjahanentertainment #hasinjahanfun #hasinjahanfam #starhasinjahan #mirchihasinjahan

A post shared by hasin jahan (@hasinjahanofficial) on Jun 23, 2020 at 7:56am PDT

ਉਸ ਨੇ ਵੀਡੀਓ ਅਪਲੋਡ ਕਰ ਕੈਪਸ਼ਨ ਵਿਚ ਲਿਖਿਆ Just like hot 😃😃। ਇਕ ਪ੍ਰਸ਼ੰਸਕ ਨੇ ਤਾਂ ਉਸ ਨੂੰ ਵਿਆਹ ਲਈ ਵੀ ਕਹਿ ਦਿੱਤਾ।

ਉਸ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ 'ਤੇ ਪਿਛਲੇ ਦਿਨੀਂ ਵਿਵਾਦ ਵੀ ਦੇਖਣ ਨੂੰ ਮਿਲਿਆ ਸੀ। ਰਮਜਾਨ ਵਿਚ ਉਸ ਨੇ ਡਾਂਸ ਵੀਡੀਓ ਆਪਣੇ ਇੰਸਟਾ ਅਕਾਊਂਟ 'ਤੇ ਅਪਲੋਡ ਕੀਤੀ ਸੀ ਜੋ ਕੱਟਰਪੰਥੀਆਂ ਨੂੰ ਪਸੰਦ ਨਹੀਂ ਆਈ ਸੀ, ਜਿਸ ਕਾਰਨ ਹਸੀਨ ਨੂੰ ਆਲੋਚਨਾਵਾਂ ਦਾ ਸਾਹਮਣਾ ਵੀ ਕਰਨਾ ਪਿਆ ਸੀ।

ਛੋਟੇ ਕਪੜਿਆਂ 'ਤੇ ਸਵਾਲ ਚੁੱਕਦਿਆਂ ਕੁਝ ਲੋਕਾਂ ਨੇ ਉਸ ਨੂੰ ਇਸਲਾਮ ਦੇ ਲਿਹਾਜ ਤੇ ਸਲੀਕੇ ਵਿਚ ਰਹਿਣ ਦੀ ਸਲਾਹ ਦਿੱਤੀ ਸੀ। ਹਾਲਾਂਕਿ ਹਸੀਨ ਨੇ ਅਜਿਹੇ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਸੀ। ਇਕ ਪੋਸਟ ਵਿਚ ਉਸ ਨੇ ਕੱਟਰਪੰਥੀਆਂ ਤੋਂ ਸਵਾਲ ਪੁੱਛਿਆ ਕਿ ਆਖਿਰ ਗੈਰ ਔਰਤ ਨੂੰ ਦੇਖਦੇ ਹੀ ਕਿਉਂ ਹੋ। ਇਸ ਤੋਂ ਇਲਾਵਾ ਉਸ ਨੇ ਪਿਛਲੇ ਮਹੀਨੇ ਸ਼ਮੀ ਦੇ ਨਾਲ ਇਕ ਨਿਊਡ ਤਸਵੀਰ ਅਪਲੋਡ ਕੀਤੀ। ਇਸ ਤਸਵੀਰ ਦੇ ਜ਼ਰੀਏ ਉਸ ਨੇ ਆਪਣੇ ਪਤੀ 'ਤੇ ਧੋਖਾ ਕਰਨ ਦਾ ਦੋਸ਼ ਵੀ ਲਾਇਆ ਸੀ। ਬਾਅਦ ਵਿਚ ਸ਼ਮੀ ਨੇ ਜਵਾਬ ਦਿੱਤਾ ਸੀ ਕਿ ਉਸ ਦੇ ਦੋਸ਼ ਬੇਬੁਨੀਆਦ ਹਨ। ਜੇਕਰ ਸਹੀ ਹੈ ਤਾਂ ਉਸ ਨੂੰ ਸਾਬਤ ਕਰ ਕੇ ਦਿਖਾਵੇ। 

ਦੱਸ ਦਈਏ ਕਿ ਸ਼ਮੀ ਹਸੀਨ ਜਹਾਂ ਦੇ ਦੂਜੇ ਪਤੀ ਹਨ। ਸ਼ਮੀ ਤੋਂ ਪਹਿਲਾਂ ਹਸੀਨ ਨੇ ਬੰਗਾਲ ਵਿਚ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਇਕ ਵਿਅਕਤੀ ਨਾਲ ਵਿਆਹ ਕੀਤਾ ਸੀ। ਹਸੀਨ ਦੀਆਂ ਆਪਣੇ ਪਹਿਲੇ ਪਤੀ ਤੋਂ 2 ਲੜਕੀਆਂ ਵੀ ਹਨ। 

ਜ਼ਿਕਰਯੋਗ ਹੈ ਕਿ ਇਹ ਵਿਵਾਦ ਸਾਲ 2018 ਵਿਚ ਉਸ ਸਮੇਂ ਸਾਹਮਣੇ ਆਇਆ ਜਦੋਂ ਸ਼ਮੀ 'ਤੇ ਉਸ ਦੀ ਪਤਨੀ ਨੇ ਮੈਚ ਫਿਕਸਿੰਗ, ਘਰੇਲੂ ਹਿੰਸਾ ਸਣੇ ਕਈ ਗੰਭੀਰ ਦੋਸ਼ ਲਾਏ। ਹਾਲਾਂਕਿ ਮੈਚ ਫਿਕਸਿੰਗ ਮਾਮਲੇ ਵਿਚ ਸ਼ਮੀ ਨੂੰ ਬੀ. ਸੀ. ਸੀ. ਆਈ. ਵੱਲੋਂ ਕਲੀਨ ਚਿੱਟ ਮਿਲ ਚੁੱਕੀ ਹੈ ਤੇ ਬਾਕੀ ਮਾਮਲੇ ਅਦਾਲਤ ਵਿਚ ਵਿਚਾਰ ਅਧੀਨ ਹਨ।

Ranjit

This news is Content Editor Ranjit