ICC ਈਵੈਂਟ 'ਚ ਬੰਗਲਾਦੇਸ਼ ਦੀ 6 ਜਿੱਤਾਂ ਵਿਚ ਮੈਨ ਆਫ ਦਿ ਮੈਚ ਰਹੇ ਸ਼ਾਕਿਬ

10/21/2021 8:29:06 PM

ਅਲ ਅਮੀਰਾਤ- ਬੰਗਲਾਦੇਸ਼ ਦੀ ਟੀਮ ਨੇ ਪੀ. ਐੱਨ. ਜੀ. (ਪਾਪੂਆ ਨਿਊ ਗਿਨੀ) ਨੂੰ ਹਰਾ ਕੇ ਟੀ-20 ਵਿਸ਼ਵ ਕੱਪ ਕੁਆਲੀਫਾਇਰ ਰਾਊਂਡ 'ਤੇ ਸੁਪਰ-12 ਵਿਚ ਜਗ੍ਹਾ ਬਣਾ ਲਈ ਹੈ। ਸ਼ਾਕਿਬ ਅਲ ਹਸਨ ਨੇ ਕੁਆਲੀਫਾਇਰ ਦੇ ਦੌਰਾਨ ਖੇਡੇ ਗਏ ਤਿੰਨ ਵਿਚੋਂ ਦੋ ਮੁਕਾਬਲਿਆਂ 'ਚ ਮੈਨ ਆਫ ਦਿ ਮੈਚ ਐਵਾਰਡ ਜਿੱਤੇ। ਇਸ ਦੇ ਨਾਲ ਹੀ ਆਈ. ਸੀ. ਸੀ. ਈਵੈਂਟ ਵਿਚ ਬੰਗਲਾਦੇਸ਼ ਵਲੋਂ ਜਿੱਤੇ ਗਏ ਪਿਛਲੇ 6 ਮੁਕਾਬਲਿਆਂ ਵਿਚ ਲਗਾਤਾਰ ਮੈਨ ਆਫ ਦਿ ਮੈਚ ਰਹਿਣ ਦਾ ਰਿਕਾਰਡ ਵੀ ਉਨ੍ਹਾਂ ਨੇ ਆਪਣੇ ਨਾਂ ਕਰ ਲਿਆ।


ਦੇਖੋ ਰਿਕਾਰਡ-
ਆਈ. ਸੀ. ਸੀ. ਈਵੈਂਟ ਵਿਚ ਪਿਛਲੀਆਂ 6 ਜਿੱਤਾਂ

1- ਚੈਂਪੀਅਨਸ ਟਰਾਫੀ ਬਨਾਮ ਨਿਊਜ਼ੀਲੈਂਡ
114 ਤੇ 0/52
2- ਕ੍ਰਿਕਟ ਵਿਸ਼ਵ ਕੱਪ 2019 ਬਨਾਮ ਦੱਖਣੀ ਅਫਰੀਕਾ
75 ਤੇ 1/50
3- ਕ੍ਰਿਕਟ ਵਿਸ਼ਵ ਕੱਪ 2019 ਬਨਾਮ ਵੈਸਟਇੰਡੀਜ਼
124* ਤੇ 2/54
4- ਕ੍ਰਿਕਟ ਵਿਸ਼ਵ ਕੱਪ 2019 ਬਨਾਮ ਅਫਗਾਨਿਸਤਾਨ
51 ਤੇ 5/29
5- ਟੀ20 ਵਿਸ਼ਵ ਕੱਪ ਬਨਾਮ ਓਮਾਨ
42 ਤੇ 3/28
6- ਟੀ20 ਕ੍ਰਿਕਟ ਵਿਸ਼ਵ ਕੱਪ ਬਨਾਮ ਪਾਪੂਆ ਨਿਊ ਗਿਨੀ
46 ਤੇ 4/9

ਇਹ ਖ਼ਬਰ ਪੜ੍ਹੋ- ਟੀ20 ਵਿਸ਼ਵ ਕੱਪ : ਬੰਗਲਾਦੇਸ਼ ਨੇ ਪਾਪੂਆ ਨਿਊ ਗਿਨੀ ਨੂੰ 84 ਦੌੜਾਂ ਨਾਲ ਹਰਾਇਆ


ਦੱਸ ਦੇਈਏ ਕਿ ਆਈ. ਸੀ. ਸੀ. ਈਵੈਂਟ ਦੇ ਦੌਰਾਨ ਸ਼ਾਕਿਬ ਹਮੇਸ਼ਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਕ੍ਰਿਕਟ ਵਿਸ਼ਵ ਕੱਪ 2019 ਦੇ ਦੌਰਾਨ ਉਨ੍ਹਾਂ ਨੇ ਆਲਰਾਊਂਡਰ ਖੇਡ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਨੇ ਬੱਲੇਬਾਜ਼ੀ ਕਰਦੇ ਹੋਏ ਟੂਰਨਾਮੈਂਟ ਵਿਚ 606 ਦੌੜਾਂ ਬਣਾਈਆਂ ਨਾਲ ਹੀ 23 ਵਿਕਟਾਂ ਵੀ ਹਾਸਲ ਕੀਤੀਆਂ। ਬੰਗਲਾਦੇਸ਼ ਕ੍ਰਿਕਟ ਵਿਸ਼ਵ ਕੱਪ ਵਿਚ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕਿਆ ਪਰ ਸ਼ਾਕਿਬ ਦੀ ਕੋਸ਼ਿਸ਼ ਦੀ ਜ਼ਰੂਰ ਸ਼ਲਾਘਾ ਕੀਤੀ ਗਈ ਸੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh