ਵਿਸ਼ਵ ਕੱਪ ਤੋਂ ਪਹਿਲਾਂ ਸ਼ਾਕਿਬ ਨੇ ਕੀਤੀ ਮੰਗ, ਹਾਲਾਤ ਬਦਲ ਗਏ ਹਨ ਮੈਨੂੰ ਨੰਬਰ 3 ''ਤੇ ਭੇਜੋ

05/11/2019 3:10:32 PM

ਸਪਰੋਟਸ ਡੈਸਕ— ਬੰਗਲਾਦੇਸ਼ ਦੇ ਪੂਰਵ ਕਪਤਾਨ ਸ਼ਾਕਿਬ ਅਲ ਅਸਨ ਨੇ ਕਿਹਾ ਹੈ ਕਿ ਉਹ ਆਈਸੀਸੀ ਵਿਸ਼ਵ ਕੱਪ 'ਚ ਪ੍ਰਭਾਵੀ ਰੂਪ ਨਾਲ ਬੱਲੇਬਾਜ਼ੀ ਕਰਨ ਲਈ ਨੰਬਰ ਤਿੰਨ 'ਤੇ ਬੱਲੇਬਾਜ਼ੀ ਕਰਨਾ ਚਾਹੁੰਦੇ ਹਨ। ਅੰਤਰਰਾਸ਼ਟਰੀ ਕ੍ਰਿਕੇਟ ਪਰਿਸ਼ਦ ਦੀ ਵੈੱਬਸਾਈਟ ਮੁਤਾਬਕ ਸ਼ਾਕਿਬ ਨੇ ਕਿਹਾ - ਇਕ ਸਮਾਂ ਜਦ ਮੈਨੂੰ ਬੱਲੇਬਾਜ਼ੀ ਕਰਨ ਲਈ ਸ਼ੁਰੂਆਤੀ ਦੇ 10 ਓਵਰਾਂ 'ਚ ਆਉਣਾ ਪੈਂਦਾ ਸੀ ਪਰ ਫਿਰ ਚਾਹੇ ਮੈਂ ਨੰਬਰ 5 'ਤੇ ਹੀ ਕਿਊਂ ਨਾ ਬੱਲੇਬਾਜ਼ੀ ਕਰਦਾ ਪਰ ਹੁਣ ਹਾਲਾਤ ਬਦਲ ਗਏ ਹਨ ਤੇ ਜੇਕਰ ਨੰਬਰ ਪੰਜ 'ਤੇ ਬੱਲੇਬਾਜ਼ੀ ਕਰਦਾ ਹਾਂ ਤਾਂ ਮੈਨੂੰ 35 ਜਾਂ 40 ਓਵਰ ਤੋਂ ਪਹਿਲਾਂ ਪਿਚ 'ਤੇ ਆਉਣ ਦਾ ਮੌਕਾ ਨਹੀਂ ਮਿਲਦਾ।
ਉਨ੍ਹਾਂ ਨੇ ਕਿਹਾ ਕਿ ਮੇਰੇ ਲਈ ਸ਼ੁਰੂਆਤ 'ਚ ਬੱਲੇਬਾਜ਼ੀ ਕਰਨਾ ਹੀ ਬਿਤਹਰ ਹੈ। ਮੈਂ ਨਿੱਜੀ ਤੌਰ 'ਤੇ ਕਿਹ ਰਿਹਾ ਹਾਂ ਕਿ ਮੈਂ ਨੰਬਰ ਤਿੰਨ 'ਤੇ ਖੇਡਣਾ ਚਾਹੁੰਦਾ ਹਾਂ। ਮੈਂ ਇਸ ਬਾਰੇ ਕੋਚ ਸਟੀਵ ਰੋਡੇਜ ਤੇ ਕਪਤਾਨ ਮਸ਼ਰਫੇ ਮੁਰਤਜਾ ਨੂੰ ਵੀ ਦੱਸ ਦਿੱਤਾ ਹੈ। ਹਾਲਾਂਕਿ ਮੈਨੂੰ ਟੀਮ ਲਈ ਕਿੱਤੇ ਵੀ ਖੇਡਣ 'ਚ ਕੋਈ ਮੁਸ਼ਕਿਲ ਨਹੀ ਹੈ। ਸਾਲ 2019 ਵਿਸ਼ਵ ਕੱਪ ਸ਼ਾਕਿਬ ਦਾ ਚੌਥਾ ਵਿਸ਼ਵਕੱਪ ਹੋਵੇਗਾ। ਇਸ ਤੋਂ ਪਹਿਲਾਂ ਉਨ੍ਹਾਂ ਨੇ ਵਿਸ਼ਵ ਕੱਪ ਦੇ 21 ਮੁਕਾਬਲੇ ਖੇਡੇ ਹਨ ਜਿਨ੍ਹਾਂ 'ਚ 540 ਦੌੜਾਂ ਤੇ ਤੇ 23 ਵਿਕਟਾਂ ਹਾਸਲ ਕੀਤੀਆਂ ਹਨ।
ਸ਼ਾਕਿਬ ਨੇ ਨੰਬਰ ਤਿੰਨ 'ਤੇ 13 ਵਾਰ ਬੱਲੇਬਾਜ਼ੀ ਕਰਦੇ ਹੋਏ 41 ਦੀ ਔਸਤ ਨਾਲ 492 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ 2018 'ਚ ਵੈਸਟਇੰਡੀਜ਼ ਦੇ ਖਿਲਾਫ ਇਸ ਕ੍ਰਮ 'ਚ ਬੱਲੇਬਾਜ਼ੀ ਕਰਦੇ ਹੋਏ 97 ਦੌੜਾਂ ਵੀ ਬਣਾਈਆਂ ਹਨ।