ਸ਼ਾਕਿਬ ਅਲ ਹਸਨ ਬੰਗਲਾਦੇਸ਼ ਦੇ ਟੈਸਟ ਕਪਤਾਨ ਬਣੇ, ਇਸ ਨੂੰ ਬਣਾਇਆ ਗਿਆ ਉਪ-ਕਪਤਾਨ

06/03/2022 1:32:29 PM

ਢਾਕਾ- ਬੰਗਲਾਦੇਸ਼ ਦੇ ਚੋਟੀ ਦੇ ਆਲਰਾਊਂਡਰ ਸ਼ਾਕਿਬ ਅਲ ਹਸਨ ਨੂੰ ਮੋਮਿਨੁਲ ਹੱਕ ਦੇ ਅਸਤੀਫ਼ੇ ਦੇ ਇਕ ਦਿਨ ਬਾਅਦ ਵੀਰਵਾਰ ਨੂੰ ਟੈਸਟ ਟੀਮ ਦਾ ਨਵਾਂ ਕਪਤਾਨ ਐਲਾਨਿਆ ਗਿਆ। ਲਿਟਨ ਦਾਸ ਨੂੰ ਬੰਗਲਾਦੇਸ਼ ਟੈਸਟ ਟੀਮ ਦਾ ਉਪਕਪਤਾਨ ਚੁਣਿਆ ਗਿਆ ਹੈ।

ਇਹ ਵੀ ਪੜ੍ਹੋ : ਕ੍ਰਿਕਟਰ Jack Leach ਨਾਲ ਵਾਪਰਿਆ ਦਰਦਨਾਕ ਹਾਦਸਾ, ਫੀਲਡਿੰਗ ਦੌਰਾਨ ਸਿਰ 'ਤੇ ਲੱਗੀ ਗੰਭੀਰ ਸੱਟ

ਜ਼ਿਕਰਯੋਗ ਹੈ ਕਿ 2019 'ਚ ਆਈ. ਸੀ. ਸੀ. ਦੇ ਭ੍ਰਿਸ਼ਟਾਚਾਰ-ਵਿਰੋਧੀ ਜ਼ਾਬਤੇ ਦੀ ਉਲੰਘਣਾ ਕਰਨ ਦੇ ਇਲਜ਼ਾਮ ਨੂੰ ਸਵੀਕਾਰ ਕਰਨ ਦੇ ਬਾਅਦ ਸਾਬਕਾ ਕਪਤਾਨ ਸ਼ਾਕਿਬ 'ਤੇ ਦੋ ਸਾਲ ਦੀ ਪਾਬੰਦੀ ਲੱਗੀ ਸੀ ਜਿਸ ਦੇ ਨਤੀਜੇ ਵਜੋਂ ਮੋਮਿਨੁਲ ਨੂੰ ਕਪਤਾਨ ਬਣਾਇਆ ਗਿਆ ਸੀ। ਆਪਣੀ ਕਪਤਾਨੀ 'ਚ ਮੋਮਿਨੁਲ ਨੇ ਟੀਮ ਨੂੰ ਤਿੰਨ ਟੈਸਟ ਮੈਚ ਜਿਤਾਏ, ਜਿਸ 'ਚ ਨਿਊਜ਼ੀਲੈਂਡ ਦੀ ਇਤਿਹਾਸਕ ਜਿੱਤ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਭਾਰਤੀ ਕ੍ਰਿਕਟਰ ਦੀਪਕ ਚਾਹਰ, ਜਯਾ ਨਾਲ ਲਏ 7 ਫੇਰੇ (ਤਸਵੀਰਾਂ)

ਇਸ ਤੋਂ ਬਾਅਦ ਇਲਾਵਾ ਉਨ੍ਹਾਂ ਦੀ ਕਪਤਾਨੀ 'ਚ ਬੰਗਲਾਦੇਸ਼ 17 'ਚੋਂ 12 ਟੈਸਟ ਹਾਰੀ, ਜਦਕਿ ਦੋ ਮੁਕਾਬਲੇ ਡਰਾਅ ਰਹੇ। ਸ਼ਾਕਿਬ ਇਸ ਤੋਂ ਪਹਿਲਾਂ ਦੋ ਵਾਰ ਟੈਸਟ ਕਪਤਾਨ ਰਹਿ ਚੁੱਕੇ ਹਨ। ਸਭ ਤੋਂ ਪਹਿਲਾਂ 2009 ਦੇ ਵੈਸਟਇੰਡੀਜ਼ ਦੌਰੇ 'ਤੇ ਮਸ਼ਰਫੇ ਮੁਰਤਜਾ ਦੇ ਸੱਟ ਦਾ ਸ਼ਿਕਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਪਤਾਨ ਚੁਣਿਆ ਗਿਆ ਸੀ। ਇਸ ਤੋਂ ਬਾਅਦ 2017 'ਚ ਉਨ੍ਹਾਂ ਨੇ ਮੁਸ਼ਫਿਕੁਰ ਰਹੀਮ ਦੀ ਜਗ੍ਹਾ ਲੈਂਦੇ ਹੋਏ ਕਪਤਾਨੀ ਸੰਭਾਲੀ ਸੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 

Tarsem Singh

This news is Content Editor Tarsem Singh