ਅਫਰੀਕਾ ਖਿਲਾਫ ਕੋਹਲੀ ਦੀ ਬੱਲੇਬਾਜ਼ੀ ਦੇਖ ਸ਼ਾਹਿਦ ਅਫਰੀਦੀ ਨੇ ਦਿੱਤਾ ਵੱਡਾ ਬਿਆਨ

09/19/2019 11:41:00 AM

ਸਪੋਰਟਸ ਡੈਸਕ : ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਮੋਹਾਲੀ ਦੇ ਆਈ. ਐੱਸ. ਬਿੰਦਰਾ ਸਟੇਡੀਅਮ ਵਿਚ ਖੇਡਿਆ ਗਿਆ ਜਿੱਥੇ ਕਪਤਾਨ ਵਿਰਾਟ ਕੋਹਲੀ ਦੀ 72 ਦੌੜਾਂ ਦੀ ਬਿਹਤਰੀਨ ਪਾਰੀ  ਦੀ ਬਦੌਲਤ ਭਾਰਤ ਨੇ ਮਹਿਮਾਨ ਟੀਮ ਨੂੰ ਦੂਜੇ ਟੀ-20 ਵਿਚ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ। ਉੱਥੇ ਹੀ ਟੀਮ ਇੰਡੀਆ ਦੇ ਕਪਤਾਨ ਕੋਹਲੀ ਨੂੰ ਸ਼ਾਨਦਾਰ ਪਾਰੀ ਖੇਡਣ ਲਈ 'ਮੈਨ ਆਫ ਦਿ ਮੈਚ' ਦਾ ਖਿਤਾਬ ਮਿਲਿਆ। ਅਜਿਹੇ 'ਚ ਪਾਕਿ ਕ੍ਰਿਕਟਰ ਅਫਰੀਦੀ ਨੇ ਸੋਸ਼ਲ ਮੀਡੀਆ 'ਤੇ ਕੋਹਲੀ ਦੀ ਬੱਲੇਬੀਜ਼ ਦੀ ਰੱਜ ਕੇ ਸ਼ਲਾਘਾ ਕੀਤੀ ਹੈ।

ਦਅਰਸਲ, ਪਾਕਿਸਤਾਨ ਦੇ ਸਾਬਕਾ ਕਪਤਾਨ ਅਫਰੀਦੀ ਨੇ ਆਈ. ਸੀ. ਸੀ. ਦੇ ਟਵੀਟ ਨੂੰ ਰੀ-ਟਵੀਟ ਕਰਦਿਆਂ ਲਿਖਿਆ, ''ਵਧਾਈ ਵਿਰਾਟ ਕੋਹਲੀ ਤੁਸੀਂ ਇਕ ਮਹਾਨ ਖਿਡਾਰੀ ਹੋ। ਮੈਂ ਉਮੀਦ ਕਰਦਾਂ ਹਾਂ ਕਿ ਤੁਸੀਂ ਦੁਨੀਆ ਭਰ ਦੇ ਕ੍ਰਿਕਟ ਪ੍ਰਸ਼ੰਸਕਾਂ ਦਾ ਇੰਝ ਹੀ ਮਨੋਰੰਜਨ ਕਰਦੇ ਰਹੋਗੇ।'' ਦੱਸ ਦਈਏ ਕਿ ਵਿਰਾਟ ਨੇ ਦੂਜੇ ਮੈਚ ਵਿਚ ਟਾਸ ਜਿੱਤ ਕੇ  ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ ਸੀ। ਭਾਰਤੀ ਗੇਂਦਬਾਜ਼ਾਂ ਨੇ ਸਟੀਕ ਗੇਂਦਬਾਜ਼ੀ ਕਰਦਿਆਂ ਦੱਖਣੀ ਅਫਰੀਕਾ ਨੂੰ 20 ਓਵਰਾਂ ਵਿਚ 5 ਵਿਕਟਾਂ ਗੁਆ ਕੇ 149 ਦੌੜਾਂ 'ਤੇ ਰੋਕ ਲਿਆ। ਭਾਰਤ ਨੇ ਕਪਤਾਨ ਵਿਰਾਟ ਦੇ ਸ਼ਾਨਦਾਰ ਅਰਧ ਸੈਂਕੜੀ ਦੀ ਪਾਰੀ ਦੀ ਬਦੌਲਤ 19 ਓਵਰਾਂ ਵਿਚ 3 ਵਿਕਟਾਂ ਗੁਆ ਕੇ 151 ਦੌੜਾਂ ਬਣਾ ਕੇ ਭਾਰਤੀ ਪ੍ਰਸ਼ੰਸਕਾਂ ਨੂੰ ਜਸ਼ਨ ਮਨਾਉਣ ਦਾ ਮੌਕਾ ਦੇ ਦਿੱਤਾ ਸੀ।